ਜੇਲ੍ਹ ’ਚੋਂ ਮੋਬਾਈਲ ਬਰਾਮਦ, ਚਾਰ ਹਵਾਲਾਤੀ ਨਾਮਜ਼ਦ
ਗੋਇੰਦਵਾਲ ਸਾਹਿਬ ਦੀ ਜੇਲ ਵਿਚੋਂ ਬਰਾਮਦ ਹੋਏ ਫੋਨ, ਚਾਰ ਹਵਾਲਾਤੀ ਨਾਮਜ਼ਦ
Publish Date: Sat, 07 Feb 2026 07:02 PM (IST)
Updated Date: Sat, 07 Feb 2026 07:05 PM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਵਿਖੇ ਸਥਿਤ ਤਰਨਤਾਰਨ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਅੰਦਰ ਕੀਤੀ ਗਈ ਚੈਕਿੰਗ ਮੌਕੇ ਵੱਖ-ਵੱਖ ਬੈਰਕਾਂ ਵਿੱਚੋਂ ਜੇਲ੍ਹ ਅਧਿਕਾਰੀਆਂ ਨੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰਦਿਆਂ ਚਾਰ ਹਵਾਲਾਤੀਆਂ ਵਿਰੁੱਧ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੇ ਅਧਾਰ ’ਤੇ ਪੁਲਿਸ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਤਿੰਨ ਕੇਸ ਦਰਜ ਕੀਤੇ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਹਵਾਲਾਤੀ ਅਵਤਾਰ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਕਲਸੀਆਂ ਕੋਲੋਂ ਇੱਕ ਸਮਾਰਟ ਅਤੇ ਇਕ ਕੀਪੈਡ ਵਾਲਾ ਫੋਨ ਸਣੇ ਸਿਮ ਕਾਰਡ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਹਵਾਲਾਤੀ ਹਰਮਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਾਸਰਕੇ ਭੈਣੀ ਅਤੇ ਹੁਸਨਦੀਪ ਸਿੰਘ ਪੁੱਤਰ ਕਰਨਬੀਰ ਸਿੰਘ ਵਾਸੀ ਅਟਾਰੀ ਕੋਲੋਂ ਦੋ ਕੀਪੈਡ ਵਾਲੇ ਫੋਨ ਸਣੇ ਸਿਮ ਮਿਲੇ ਹਨ। ਜਦੋਂਕਿ ਹਵਾਲਾਤੀ ਦਲੇਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਲੇਰ ਦੇ ਕਬਜੇ ਵਿੱਚੋਂ ਵੀ ਇੱਕ ਕੀਪੈਡ ਵਾਲਾ ਫੋਨ ਸਣੇ ਸਿਮ ਬਰਾਮਦ ਹੋਇਆ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਦਰਜ ਕੀਤੇ ਗਏ ਤਿੰਨਾਂ ਕੇਸਾਂ ਦੀ ਅਗਲੀ ਜਾਂਚ ਲਈ ਏਐੱਸਆਈ ਅਰਜਨ ਸਿੰਘ, ਏਐੱਸਆਈ ਪਿਆਰਾ ਸਿੰਘ ਅਤੇ ਏਐੱਸਆਈ ਬਲਦੇਵ ਸਿੰਘ ਦੀ ਡਿਊਟੀ ਲਾਈ ਗਈ ਹੈ।