ਕਾਂਗਰਸ ਦੇ ਸੱਤਾ ਸੰਭਾਲਣ ’ਤੇ ਹੀ ਪੰਜਾਬ ਤਰੱਕੀ ਵੱਲ ਵਧੇਗਾ : ਚੱਕਵਾਲੀਆ
ਕਾਂਗਰਸ ਪਾਰਟੀ ਦੇ ਸੱਤਾ ਸੰਭਾਲਣ ’ਤੇ ਹੀ ਪੰਜਾਬ ਤਰੱਕੀ ਅਤੇ ਖੁਸ਼ਹਾਲੀ ਵੱਲ ਵਧੇਗਾ - ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ
Publish Date: Sat, 07 Feb 2026 06:46 PM (IST)
Updated Date: Sat, 07 Feb 2026 06:47 PM (IST)
ਜਗਦੀਸ਼ ਰਾਜ•, ਪੰਜਾਬੀ ਜਾਗਰਣ ਅਮਰਕੋਟ : ਕਾਂਗਰਸ ਪਾਰਟੀ ਨੇ ਜਦੋਂ ਵੀ ਪੂਰੇ ਦੇਸ਼ ਅਤੇ ਪੰਜਾਬ ਦੇ ਅੰਦਰ ਸੱਤਾਂ ਸੰਭਾਲੀ ਹੈ, ਉਦੋਂ ਤੋਂ ਹੀ ਪੂਰਾ ਦੇਸ਼ ਤੇ ਪੰਜਾਬ ਤਰੱਕੀ ਅਤੇ ਖੁਸ਼ਹਾਲੀ ਵੱਲ ਵਧਿਆ ਹੈ। ਅਤੇ ਆਪਣੀ ਲੋਕਪ੍ਰਿਅਤਾ ਦਾ ਲੋਹਾ ਪੂਰੀ ਦੁਨੀਆ ਵਿਚ ਮਨਵਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੀਨੀਅਰ ਕਾਂਗਰਸੀ ਆਗੂ ਬਲਾਕ ਸੰਮਤੀ ਵਲਟੋਹਾ ਦੇ ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਦੋਂ ਵੀ ਦੇਸ਼ ਦੀ ਵਾਂਗ ਡੋਰ ਸੰਭਾਲਦੇ ਹੋਏ ਹਮੇਸ਼ਾ ਹੀ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਕੇ ਮਿਸਾਲ ਕਾਇਮ ਕੀਤੀ ਹੈ। ਹੁਣ ਕੇਂਦਰ ਵਿਚ ਭਾਜਪਾ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਦੇਸ਼ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜ ਕੇ ਦੇਸ਼ ਦੇ ਹਰੇਕ ਵਰਗ ਦੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹਰੇਕ ਵਰਗ ਦੇ ਲੋਕਾਂ ਨੇ ਪੂਰੇ ਦੇਸ਼ ਵਿਚ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਮਨ ਬਣਾ ਲਿਆ ਹੈ। ਇਸੇ ਕਰ ਕੇ ਵੱਖ-ਵੱਖ ਪਾਰਟੀਆਂ ਦੇ ਲੋਕ ਕਾਂਗਰਸ ਪਾਰਟੀ ਨਾਲ ਜੁੜਨ ਲਈ ਹਰ ਰੋਜ਼ ਸੰਪਰਕ ਕਰ ਕੇ ਵਿਰੋਧੀ ਪਾਰਟੀਆਂ ਨੂੰ ਸੋਚਾਂ ’ਚ ਪਾ ਰਹੇ ਹਨ।