ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਰਣਜੀਤ ਸਿੰਘ ਮੈਮੋਰੀਅਲ ਦਸ਼ਮੇਸ਼ ਪਬਲਿਕ ਸਕੂਲ, ਕੋਟਬੁੱਢਾ ’ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ
Publish Date: Sat, 07 Feb 2026 06:42 PM (IST)
Updated Date: Sat, 07 Feb 2026 06:44 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਰਣਜੀਤ ਸਿੰਘ ਮੈਮੋਰੀਅਲ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਬੁੱਢਾ ਵਿਖੇ ਦਸਵੀਂ, ਬਾਰ੍ਹਵੀਂ ਅਤੇ ਸਕੂਲ ਦੇ ਸਮੂਹ ਬੱਚਿਆਂ ਦੇ ਪੇਪਰਾਂ ਦੀ ਸਫ਼ਲਤਾ ਲਈ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿਚ ਬੱਚਿਆਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਸਕੂਲ ਦੇ ਬੱਚਿਆਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਰਸਭਿੰਨ੍ਹਾ ਕੀਰਤਨ ਕਰ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਸਕੂਲ ਦੇ ਐੱਮਡੀ ਸੁਖਵਿੰਦਰ ਸਿੰਘ ਭੱਲਾ ਅਤੇ ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਨੂੰ ਸੰਪੂਰਨ ਕਰਨ ’ਚ ਅਧਿਆਪਕ, ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਨਿਭਾਏ ਰੋਲ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਸੀ ਪਿਆਰ, ਇਤਫਾਕ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੀ ਆਪਣੀ ਮਿਹਨਤ ਰਾਹੀਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਵਿੱਦਿਅਕ ਖੇਤਰ ਵਿਚ ਬਹੁਤ ਮੱਲਾਂ ਹਰ ਸਾਲ ਮਾਰੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰ ਕੇ ਸਕੂਲ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾਮ ਜ਼ਰੂਰ ਰੋਸ਼ਨ ਕਰਨਗੇ। ਇਸ ਮੌਕੇ ਐੱਮਡੀ ਸੁਖਵਿੰਦਰ ਸਿੰਘ ਭੱਲਾ ਅਤੇ ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ ਵੱਲੋਂ ਬੱਚਿਆਂ ਦੇ ਪੇਪਰਾਂ ਦੀ ਸਫ਼ਲਤਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਹਰੇਕ ਬੱਚੇ ਦੀ ਸਫ਼ਲਤਾ ਪਿੱਛੇ ਜਿੱਥੇ ਯੋਗ ਅਧਿਆਪਕ ਦਾ ਹੱਥ ਹੁੰਦਾ ਹੈ, ਉੱਥੇ ਵਿਦਿਆਰਥੀ ਦੀ ਆਪਣੀ ਕੀਤੀ ਮਿਹਨਤ ਵੀ ਬਹੁਤ ਵੱਡਾ ਰੋਲ ਨਿਭਾਉਂਦੀ ਹੈ। ਇਸ ਮੌਕੇ ਭੁਪਿੰਦਰ ਸਿੰਘ ਕੋਟਬੁੱਢਾ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਰਣਜੀਤ ਸਿੰਘ, ਸੰਜੀਵ ਕੁਮਾਰ ਸ਼ਰਮਾ, ਸਕੂਲ ਦੇ ਸਮੂਹ ਅਧਿਆਪਕ, ਵਿਦਿਆਰਥੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।