ਰਾਜਪਾਲ ਦੀ ਆਮਦ ਦੇ ਮੱਦੇਨਜ਼ਰ ਭਲਕੇ ਭਾਰੇ ਵਾਹਨਾਂ ਦੇ ਦਾਖਲੇ ’ਤੇ ਰਹੇਗੀ ਪਾਬੰਦੀ
ਰਾਜਪਾਲ ਦੀ ਆਮਦ ’ਤੇ ਸ਼ਹਿਰ ਅੰਦਰ ਭਲਕੇ ਭਾਰੇ ਵਾਹਨਾਂ ਦੇ ਦਾਖਲੇ ’ਤੇ ਰਹੇਗੀ ਪਾਬੰਦੀ
Publish Date: Sat, 07 Feb 2026 06:30 PM (IST)
Updated Date: Sat, 07 Feb 2026 06:32 PM (IST)
ਸਟਾਫ਼ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : 9 ਫਰਵਰੀ ਨੂੰ ਤਰਨਤਾਰਨ ਸ਼ਹਿਰ ਦੀ ਹਦੂਦ ਅੰਦਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਕਿਸੇ ਵੀ ਤਰ੍ਹਾਂ ਦੇ ਭਾਰੇ ਵਾਹਨਾਂ ਦੇ ਦਾਖ਼ਲੇ ਅਤੇ ਹਲਚਲ ਉੱਪਰ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਵਿਚ 9 ਫਰਵਰੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਤੋਂ ਪੁਲਿਸ ਲਾਈਨ ਤਕ ਕੱਢੀ ਜਾ ਰਹੀ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੇ ਮੱਦੇਨਜ਼ਰ ਜਾਰੀ ਕੀਤੇ ਹਨ।