ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੰਦਰ ’ਚ ਹੋਏ ਨਤਮਸਤਕ
ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੰਦਰ ’ਚ ਹੋਏ ਨਤਮਸਤਕ
Publish Date: Sat, 07 Feb 2026 06:28 PM (IST)
Updated Date: Sat, 07 Feb 2026 06:29 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਬਾਲਕ ਨਾਥ ਜੀ ਦੇ ਮੰਦਰ ਨੌਸ਼ਹਿਰਾ ਪਨੂੰਆਂ ਵਿਖੇ ਨਤਮਸਤਕ ਹੋਣ ਲਈ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸੇਵਾਮੁਕਤ ਲੈਕਚਰਾਰ ਸ਼ਕਤੀ ਸ਼ਰਮਾ ਪੁੱਜੇ। ਇਸ ਮੌਕੇ ਸ਼ਕਤੀ ਸ਼ਰਮਾ ਦੇ ਨਾਲ ਉੱਥੇ ਪੁੱਜੇ ਬਲਾਕ ਨੌਸ਼ਹਿਰਾ ਪਨੂੰਆਂ ਦੇ ਪ੍ਰਧਾਨ ਵਿਜੇ ਜੋਸ਼ੀ, ਸਰਪ੍ਰਸਤ ਮੰਗਲ ਦਾਸ ਅਤੇ ਸਲਾਹਕਾਰ ਵਿਜੇ ਪੁੰਜ ਦਾ ਮੰਦਰ ਦੇ ਸੰਚਾਲਕ ਬਾਬਾ ਸੰਜੀਵ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਸੀਮਾ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਹਿਲਾ ਵਿੰਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਪਹੁੰਚ ਕੇ ਮਨ ਨੂੰ ਅਸੀਮ ਸ਼ਾਂਤੀ ਮਿਲੀ ਹੈ।