ਮਜ਼ਦੂਰਾਂ-ਕਿਸਾਨਾਂ ਦੇ ਨਿਧੜਕ ਆਗੂ ਕਾਮਰੇਡ ਝਬਾਲ ਨੂੰ ਸ਼ਰਧਾਂਜਲੀਆਂ ਭੇਟ
ਮਜ਼ਦੂਰਾ ਕਿਸਾਨਾਂ ਦੇ ਨਿਧੜਕ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੂੰ ਸ਼ਰਧਾਂਜਲੀਆਂ ਭੇਟ
Publish Date: Sat, 07 Feb 2026 05:49 PM (IST)
Updated Date: Sat, 07 Feb 2026 05:50 PM (IST)
- ਸਾਥੀ ਜਸਪਾਲ ਸਿੰਘ ਝਬਾਲ ਨਿਰਸਵਾਰਥ, ਸਿਰੜੀ ਤੇ ਲਹਿਰ ਪ੍ਰਤੀ ਸਮਰਪਿਤ ਸਨ : ਪਾਸਲਾ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਾਮਰੇਡ ਜਸਪਾਲ ਸਿੰਘ ਝਬਾਲ ਨਿਰਸਵਾਰਥ, ਸਿਰੜੀ ਅਤੇ ਲਹਿਰ ਪ੍ਰਤੀ ਸਮਰਪਿਤ ਆਗੂ ਸਨ। ਇਹ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਆਰਐੱਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਜਸਪਾਲ ਸਿੰਘ ਝਬਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਪਾਸਲਾ ਨੇ ਕਿਹਾ ਕਿ ਅੱਜ ਸਾਡੇ ਕੋਲੋਂ ਇੱਕ ਹੋਣਹਾਰ ਸਾਥੀ ਵਿਛੜ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਖੱਬੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਾਸਲਾ ਨੇ ਕਿਹਾ ਕਿ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਹਾਕਮ ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰੀਏ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਆਪਣੇ ਵਿਛੜ ਚੁੱਕੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਉਨ੍ਹਾਂ ਨਾਲ ਬਿਤਾਈਆਂ ਯਾਦਾਂ ਤਾਜਾ ਕੀਤੀਆਂ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਧਾਰਮਿਕ ਜਥੇਬੰਦੀਆਂ ਨੌਜਵਾਨ ਸਭਾਵਾਂ, ਮੁਲਾਜ਼ਮਾਂ, ਟਰੇਡ ਯੂਨੀਅਨਾਂ ਦੇ ਆਗੂਆਂ ਨੇ ਆਪਣੇ ਵਿਛੜ ਚੁੱਕੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ ਮੁਲਾਜ਼ਮਾਂ ਦੇ ਆਗੂ ਮੰਗਲ ਸਿੰਘ ਟਾਂਡਾ, ਰਤਨ ਸਿੰਘ ਰੰਧਾਵਾ, ਡਾ. ਸਰਬਜੀਤ ਸਿੰਘ ਮਠੱਡਾ, ਮੁਖਤਾਰ ਸਿੰਘ ਮੱਲਾ, ਸਤੀਸ਼ ਰਾਣਾ, ਕਾਂਗਰਸ ਪਾਰਟੀ ਦੇ ਆਗੂ ਰਮਨਜੀਤ ਸਿੰਘ ਸਿੱਕੀ, ਰਾਜਬੀਰ ਸਿੰਘ ਭੁੱਲਰ, ਸੀਪੀਆਈ ਆਗੂ ਬਲਕਾਰ ਸਿੰਘ ਵਲਟੋਹਾ, ਸੀਪੀਐੱਮ ਦੇ ਆਗੂ ਜਸਬੀਰ ਸਿੰਘ ਝਬਾਲ, ਲਿਬਰੇਸ਼ਨ ਦੇ ਦਲਵਿੰਦਰ ਸਿੰਘ ਪਨੂੰ, ਦਵਿੰਦਰ ਸੋਹਲ, ਦਿਲਜੀਤ ਦਿਆਲਪੁਰ, ਮਨਜੀਤ ਸਿੰਘ ਬੱਗੂ, ਧਰਮ ਸਿੰਘ ਪੱਟੀ, ਹਰਭਜਨ ਸਿੰਘ, ਨਰਿੰਦਰ ਕੌਰ ਪੱਟੀ, ਕੰਵਲਜੀਤ ਕੌਰ ਰੰਧਾਵਾ, ਹਰਦੀਪ ਸਿੰਘ ਰਸੂਲਪੁਰ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਤੋਂ ਇਲਾਵਾ ਡਾ. ਸੁਖਦੇਵ ਸਿੰਘ ਲੌਹੁਕਾ ਸਾਬਕਾ ਕੌਂਸਲਰ ਅਤੇ ਹੋਰਨਾਂ ਆਗੂਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਚਮਨ ਲਾਲ ਦਰਾਜਕੇ ਨੇ ਬਾਖੂਬੀ ਨਿਭਾਈ। ਸਮਾਗਮ ਵਿਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਗੁਰਨਾਮ ਸਿੰਘ ਦਾਉਦ ਨੇ ਕੀਤਾ।