ਮਾਤਾ ਕੁਸਮ ਕੁਮਾਰੀ ਦੇ ਸ਼ਰਧਾਂਜਲੀ ਸਮਾਗਮ ਲਈ ਜੱਥਾ ਰਵਾਨਾ
ਮਾਤਾ ਕੁਸਮ ਕੁਮਾਰੀ ਦੇ ਸ਼ਰਧਾਂਜਲੀ ਸਮਾਗਮ ਲਈ ਪੱਟੀ ਕੈਰੋਂ ਭਵਨ ਤੋਂ ਜੱਥਾ ਰਵਾਨਾ
Publish Date: Sat, 07 Feb 2026 05:07 PM (IST)
Updated Date: Sat, 07 Feb 2026 05:11 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਮਹਾਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਨੂੰਹ, ਮਰਹੂਮ ਸੰਸਦ ਮੈਂਬਰ ਸੁਰਿੰਦਰ ਸਿੰਘ ਕੈਰੋਂ ਦੀ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਤੇ ਉਦੈਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸਮ ਕੁਮਾਰੀ ਕੈਰੋਂ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਪੱਟੀ ਤੋਂ ਜੱਥਾ ਰਵਾਨਾ ਹੋਇਆ। ਇਸ ਮੌਕੇ ਦਿਲਬਾਗ ਸਿੰਘ ਸੈਂਦੋ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਡੇਲੀਗੇਟ ਪੰਜਾਬ, ਹਮਦੀਪ ਸਿੰਘ ਕੈਰੋ, ਗੁਰਚਰਨ ਸਿੰਘ ਚੰਨ ਪ੍ਰਧਾਨ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਰਜਿੰਦਰ ਸਿੰਘ ਗਿੱਲ ਸੈਦੋਂ, ਰਮਦੀਪ ਸਿੰਘ ਸੋਨੂੰ ਪ੍ਰਧਾਨ ਪੱਟੀ, ਕਾਬਲ ਸਿੰਘ ਸਰਪੰਚ ਲੌਹੁਕਾ, ਸੰਤੋਖ ਸਿੰਘ ਆਦੀ ਸਭਰਾ, ਮਨਜੀਤ ਸਿੰਘ ਹਰੀਕੇ, ਐੱਚਕੇਪੱਟੀ, ਕੁਲਦੀਪ ਸਿੰਘ, ਰਮਨ ਪ੍ਰਧਾਨ ਪੱਟੀ, ਦਲੇਰ ਸਿੰਘ ਸੈਦੋਂ, ਗੁਰਬੀਰ ਸਿੰਘ ਗੋਪਾ ਸਭਰਾ, ਸਤਪਾਲ ਅਰੋੜਾ ਪੱਟੀ, ਸੁਨੀਲ ਕੁਮਾਰ ਲਵਲੀ ਆਦਿ ਹਾਜ਼ਰ ਸਨ।