ਮਾਝਾ ਕਾਲਜ ’ਚ 15ਵਾਂ ਖੇਡ ਦਿਵਸ ਮਨਾਇਆ
ਮਾਝਾ ਕਾਲਜ ’ਚ 15 ਵਾਂ ਸਲਾਨਾ ਖੇਡ ਦਿਵਸ ਮਨਾਇਆ ਗਿਆ
Publish Date: Sat, 07 Feb 2026 04:42 PM (IST)
Updated Date: Sat, 07 Feb 2026 04:44 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ’ਚ 15ਵਾਂ ਸਾਲਾਨਾ ਖੇਡ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਇਸ ਦਿਵਸ ਦਾ ਪ੍ਰਮੁੱਖ ਮਨੋਰਥ ਰਿਹਾ। ਇਸ ਦੌਰਾਨ ਮਿਸ਼ਾਲ ਜਗਾਉਣ, ਝੰਡਾ ਲਹਿਰਾਉਣ ਅਤੇ ਗੁਬਾਰੇ ਉਡਾਉਣ ਦੀ ਰਸਮ ਨਿਭਾਈ ਗਈ। ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਪਹੁੰਚੇ। 100, 200 ਅਤੇ 400 ਮੀਟਰ ਰੇਸ, ਰੀਲੇਅ ਰੇਸ, ਚਾਟੀ ਰੇਸ ਸੈਕਰੇਸ, ਲੰਬੀ ਛਾਲ, ਜੈਵਲਿਨ ਥਰੋ ਅਤੇ ਰੱਸਾਕਸ਼ੀ ਰੇਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੌਜੂਦਾ ਸਮੇਂ ਭੌਤਿਕਤਾ ਦੇ ਵਿਕਾਸ ਨੇ ਮਨੁੱਖੀ ਜ਼ਿੰਦਗੀ ਦਾ ਸੰਤੁਲਨ ਡਾਵਾਂਡੋਲ ਕੀਤਾ ਹੈ। ਖੇਡਾਂ ਇਸ ਸੰਤੁਲਨ ਨੂੰ ਪੁਨਰ ਸੁਰਜੀਤ ਕਰਦੀਆ ਹਨ। ਡਾ ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਖੇਡਾਂ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਦੀਆਂ ਹਨ। ਉਨ੍ਹਾਂ ਵਿਚ ਏਕੇ ਦੀ ਭਾਵਨਾ ਪੈਦਾ ਹੁੰਦੀ ਹੈ। ਹਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾ ਦਾ ਨਿੱਘੀ ਸ਼ਬਦਾਵਲੀ ਰਾਹੀਂ ਧੰਨਵਾਦ ਕੀਤਾ।