ਭਾਈ ਘਨੱਈਆ ਸੇਵਾ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ ਲਾਇਆ
ਭਾਈ ਘਨੱਈਆ ਜੀ ਸੇਵਾ ਹਸਪਤਾਲ ’ਚ ਫ੍ਰੀਂ ਮੈਡੀਕਲ ਕੈਂਪ ਲਗਾਇਆ
Publish Date: Sat, 07 Feb 2026 04:40 PM (IST)
Updated Date: Sat, 07 Feb 2026 04:44 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਿਹਤ ਸੇਵਾਵਾਂ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਜਨ ਸੇਵਾ ਸੰਮਤੀ ਤਰਨਤਾਰਨ ਵੱਲੋਂ ਸ਼ਨਿੱਚਰਵਾਰ ਨੂੰ ਭਾਈ ਘਨੱਈਆ ਜੀ ਸੇਵਾ ਹਸਪਤਾਲ ਜੰਡਿਆਲਾ ਰੋਡ ਤਰਨਤਾਰਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਡਾ. ਸਰਬਜੀਤ ਸਿੰਘ ਜਨਰਲ ਰੋਗਾਂ ਦੇ ਮਾਹਿਰ, ਡਾ. ਹਰਸਿਮਰਨ ਕੌਰ ਦੰਦਾਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਅਮਨਜੀਤ ਕੌਰ ਹੋਮਿਓਪੈਥਿਕ ਵੱਲੋਂ 200 ਦੇ ਕਰੀਬ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਬਿਲਕੁਲ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਸ਼ੂਗਰ, ਯੂਰਿਕ ਐਸਿਡ ਅਤੇ ਕੋਲੈਸਟਰੋਲ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਕੈਂਪ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਅਭਿਨੰਦਨ ਗੁਪਤਾ ਵੱਲੋਂ ਕੀਤੀ ਗਈ ਅਤੇ ਇਹ ਕੈਂਪ ਪ੍ਰਧਾਨ ਹੰਸਰਾਜ ਚੌਧਰੀ ਦੀ ਅਗਵਾਈ ਵਿਚ ਲਗਾਇਆ ਗਿਆ। ਕੈਂਪ ਦੌਰਾਨ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਦੀ ਸੇਵਾ ਸੰਸਥਾ ਦੇ ਮੁੱਖ ਪ੍ਰਬੰਧਕ ਅਤੇ ਜਨਰਲ ਸਕੱਤਰ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਨੇ ਨਿਭਾਈ। ਵਰਨਣਯੋਗ ਹੈ ਕਿ ਇਹ ਹਸਪਤਾਲ ਪਿਛਲੇ ਲਗਭਗ 15 ਸਾਲ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਸਸਤੀਆਂ ਦਵਾਈਆਂ ਪ੍ਰਦਾਨ ਕਰ ਰਿਹਾ ਹੈ ਅਤੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ’ਤੇ ਟੈਸਟ ਵੀ ਕੀਤੇ ਜਾਂਦੇ ਹਨ। ਕੈਂਪ ਦੀ ਸਫਲਤਾ ਵਾਸਤੇ ਦਿਨੇਸ਼ ਗੁਪਤਾ, ਗੁਰਜਿੰਦਰ ਸਿੰਘ ਹੈਪੀ, ਦਵਿੰਦਰ ਗੁਪਤਾ, ਆਤਮ ਬੀਤ ਸ਼ਰਮਾ ਤੋਂ ਇਲਾਵਾ ਹਰਪ੍ਰੀਤ ਕੌਰ ਲੈਬ ਟੈਕਨੀਸ਼ਨ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਕੋਮਲਪ੍ਰੀਤ ਕੌਰ ਆਦਿ ਨੇ ਅਹਿਮ ਸੇਵਾ ਨਿਭਾਈ। ਇਸ ਕੈਂਪ ਵਿਚ ਸਿਟੀਜ਼ਨ ਕੌਂਸਲ ਦੇ ਪੈਟਰਨ ਡਾ. ਸੁਖਦੇਵ ਸਿੰਘ ਲੌਹੁਕਾ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਬੈਂਕ ਮੈਨੇਜਰ, ਮੈਂਬਰ ਸਲਾਹਕਾਰ ਬੋਰਡ ਹਰਵਿੰਦਰ ਸਿੰਘ, ਸੁਰਜੀਤ ਕੁਮਾਰ ਅਹੂਜਾ ਸਮਾਜ ਸੇਵੀ, ਕੁਲਦੀਪ ਸਿੰਘ ਢਿੱਲੋਂ, ਮਨਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।