ਖਾਲਸਾ ਸਕੂਲ ਦੀ ਖਿਡਾਰਨ ਨੇ ਤਲਵਾਰਬਾਜ਼ੀ ’ਚ ਜਿੱਤਿਆ ਸੋਨ ਤਮਗਾ
ਖਾਲਸਾ ਸਕੂਲ ਤਰਨਤਾਰਨ ਦੀ ਖਿਡਾਰਣ ਨੇ ਤਲਵਾਰਬਾਜ਼ੀ ’ਚ ਜਿੱਤਿਆ ਸੋਨ ਤਗਮਾ
Publish Date: Fri, 06 Feb 2026 08:20 PM (IST)
Updated Date: Fri, 06 Feb 2026 08:23 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : 69ਵੀਂਆਂ ਸਕੂਲ ਰਾਸ਼ਟਰੀ ਅੰਡਰ-19 ਲੜਕੇ-ਲੜਕੀਆਂ ਦੀ ਤਲਵਾਰਬਾਜ਼ੀ ਰਾਸ਼ਟਰੀ ਚੈਪੀਂਅਨਸ਼ਿਪ ਜੋ ਕਿ ਮਨੀਪੁਰ ਵਿਖੇ ਕਰਵਾਈ ਗਈ ਸੀ। ਉਸ ਵਿਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੀ ਤਲਵਾਰਬਾਜ਼ੀ ਦੀ ਖਿਡਾਰਨ ਗੁਰਸੁਖਮਨ ਕੌਰ ਮਾਨ ਨੇ ਇਵੈਂਟ ’ਚ ਸੋਨ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਜੇਤੂ ਖਿਡਾਰਨ ਨੂੰ ਸਕੂਲ ਆਉਣ ’ਤੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਵਧਾਈ ਦਿੱਤੀ ਅਤੇ ਅੱਗੇ ਅੰਡਰ ਰਾਸ਼ਟਰੀ ਮੁਕਾਬਲਿਆਂ ਵਿਚ ਪਹੁੰਚ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਜਿੱਥੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਤਰਨਤਾਰਨ ਜ਼ਿਲ੍ਹੇ ਅਤੇ ਪੰਜਾਬ ਸਟੇਟ ਦਾ ਨਾਮ ਵੀ ਰੋਸ਼ਨ ਕੀਤਾ। ਇਸ ਖਿਡਾਰਨ ’ਤੇ ਮਾਣ ਹੈ। ਇਸ ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਡੀਪੀਈ, ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਆਦਿ ਹਾਜ਼ਰ ਸਨ।