ਯੂਪੀ ਵਾਂਗ ਪੰਜਾਬ ’ਚ ਵੀ ਲੱਗੇ ਚਾਈਨਾ ਡੋਰ ’ਤੇ ਬੈਨ : ਸਾਹਿਲ
ਯੂਪੀ ਵਾਂਗ ਪੰਜਾਬ ’ਚ ਵੀ ਲੱਗੇ ਚਾਈਨਾ ਡੋਰ ’ਤੇ ਬੈਨ : ਸਾਹਿਲ
Publish Date: Fri, 06 Feb 2026 07:36 PM (IST)
Updated Date: Fri, 06 Feb 2026 07:38 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਚਾਈਨਾ ਡੋਰ ਜੋ ਹਰ ਸਾਲ ਮਨੁੱਖੀ ਜਾਨਾਂ ਦਾ ਨੁਕਸਾਨ ਕਰਦੀ ਹੈ। ਉੱਥੇ ਹੀ ਪੰਛੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਅਤੇ ਇਸ ਨਾਲ ਬਹੁਤ ਨੁਕਸਾਨ ਹੁੰਦਾ ਹੈ। ਪਰ ਅੱਜ ਜੋ ਯੂਪੀ ਸਰਕਾਰ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵੱਲੋਂ ਚਾਈਨਾ ਡੋਰ ’ਤੇ ਬੈਨ ਲਾਉਣ ਦਾ ਫੈਸਲਾ ਲਿਆ ਗਿਆ ਹੈ। ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਯੂਪੀ ਵਾਂਗ ਪੰਜਾਬ ਸਰਕਾਰ ਵੀ ਚਾਈਨਾ ਡੋਰ ਵਿਰੁੱਧ ਸਖ਼ਤ ਕਾਨੂੰਨ ਲਿਆਵੇ, ਤਾਂ ਜੋ ਪੰਜਾਬ ਵਿਚ ਵੀ ਚਾਈਨਾ ਡੋਰ ਪੂਰਨ ਤੌਰ ’ਤੇ ਬੰਦ ਹੋ ਸਕੇ।