ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਸੰਘਰਸ਼ ’ਚ ਸਹਿਯੋਗੀ ਜਥੇਬੰਦੀਆਂ ਦਾ ਧੰਨਵਾਦ
ਕਮਿਊਨਟੀ ਹੈਲਥ ਅਫ਼ਸਰਾਂ ਨੇ ਸੰਘਰਸ਼ 'ਚ ਸਹਿਯੋਗੀ ਜਥੇਬੰਦੀਆਂ ਦਾ ਕੀਤਾ ਧੰਨਵਾਦ
Publish Date: Fri, 06 Feb 2026 07:33 PM (IST)
Updated Date: Fri, 06 Feb 2026 07:35 PM (IST)

ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ ਤਰਨਤਾਰਨ : ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਲਾਲੂ ਘੁੰਮਣ ਅਤੇ ਜੁਗਰਾਜ ਕੌਰ ਕੰਗ ਨੇ ਜ਼ਿਲ੍ਹੇ ਦੀਆਂ ਸਮੂਹ ਸੀਐੱਚਓ ਵੱਲੋਂ ਬੀਤੇ ਦਿਨੀ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਵੱਡੀ ਪੱਧਰ ’ਤੇ ਇਕੱਤਰ ਹੋ ਕੇ ਇੱਥੇ ਪਿਛਲੇ 15 ਸਾਲ ਤੋਂ ਤਾਇਨਾਤ ਡੀਐੱਮਈਓ ਲਵਲੀਨ ਕੌਰ ਖ਼ਿਲਾਫ਼ ਰੋਸ ਧਰਨਾ ਦੇ ਕੇ ਉੱਚ ਅਧਿਕਾਰੀਆਂ ਪਾਸੋਂ ਬਣਦੀ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਤੁਰੰਤ ਬਦਲੀ ਕਰਨ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਕਰ ਕੇ ਉਕਤ ਅਧਿਕਾਰੀ ਦਾ ਇੱਥੋਂ ਮਾਨਸਾ ਵਿਖੇ ਤਬਾਦਲਾ ਹੋਇਆ ਹੈ। ਇਸ ਜਿੱਤ ਲਈ ਸਮੂਹ ਸੀਐੱਚਓ ਨੇ ਇਸ ਸੰਘਰਸ਼ ਵਿਚ ਸਾਥ ਦੇਣ ਵਾਲੀਆਂ ਸਹਿਯੋਗੀ ਜਥੇਬੰਦੀਆਂ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਏਕਤਾ ਵਿੱਚ ਬਹੁਤ ਵੱਡੀ ਤਾਕਤ ਹੈ, ਜ਼ੇਕਰ ਏਕਤਾ ਕਰਕੇ ਕੋਈ ਵੀ ਸੰਘਰਸ਼ ਸ਼ੁਰੂ ਕੀਤਾ ਜਾਵੇ ਤਾਂ ਬਹੁਤ ਜਲਦੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਹੈਲਥ ਅਫਸਰ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਸੇਵਾਵਾਂ ਪਿੰਡਾਂ ਦੇ ਲੋਕਾਂ ਨੂੰ ਦੇ ਰਹੇ ਹਨ। ਪਰ ਪਰ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਦੇ ਕੰਮ ਦੀ ਹੌਸਲਾ ਅਫ਼ਜਾਈ ਕਰਨ ਦੀ ਬਜਾਏ ਉਲਟ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਸਿਵਲ ਹਸਪਤਾਲ ਵਿਖੇ ਤਾਇਨਾਤ ਲਵਲੀਨ ਕੌਰ ਵੱਲੋਂ ਦਫ਼ਤਰੀ ਮੀਟਿੰਗ ਦੌਰਾਨ ਕਮਿਊਨਿਟੀ ਹੈਲਥ ਅਫਸਰਾਂ ਨੂੰ ਬਹੁਤ ਹੀ ਨਿੰਦਣਯੋਗ ਭਾਸ਼ਾ ’ਚ ਸੰਬੋਧਨ ਕੀਤਾ ਜਾਂਦਾ ਸੀ। ਜਿਸ ਬਾਰੇ ਯੂਨੀਅਨ ਵੱਲੋਂ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਵਿਸ਼ੇਸ਼ ਤੌਰ ’ਤੇ ਉਕਤ ਮੰਗਾਂ ਨੂੰ ਲੈ ਕੇ ਵੱਡੀ ਪੱਧਰ ’ਤੇ ਸੰਘਰਸ਼ ਵਿੱਢਿਆ ਗਿਆ ਸੀ। ਜਿਸ ਦੀ ਜਿੱਤ ਹੋਣ ’ਤੇ ਸਮੁੱਚੇ ਸੀਐੱਚਓ ਵੱਲੋਂ ਇਸ ਸੰਘਰਸ਼ ਲਈ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ। - ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਕੀਤਾ ਸਹਿਯੋਗ ਇਸ ਮੌਕੇ ਐੱਨਐੱਚਐੱਮ ਪ੍ਰਧਾਨ ਜਸਬੀਰ ਸਿੰਘ ਘਰਿਆਲਾ ਅਤੇ ਜਨਰਲ ਸਕੱਤਰ ਮਨਦੀਪ ਸਿੰਘ ਸਰਹਾਲੀ ਨੇ ਦੱਸਿਆ ਕਿ ਭਵਿੱਖ ਵਿਚ ਵੀ ਦੇ ਕਿਸੇ ਮੁਲਾਜ਼ਮ ਨਾਲ ਕੋਈ ਅਜਿਹੀ ਵਧੀਕੀ ਹੋਵੇਗੀ ਤਾਂ ਉਸ ਵਿਰੁੱਧ ਵੀ ਇਸੇ ਤਰ੍ਹਾਂ ਇਕਜੁਟ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕੇ ਇਸ ਸੰਘਰਸ਼ ਦੌਰਾਨ ਐੱਨਐੱਚਐੱਮ ਯੂਨੀਅਨ ਪ੍ਰਧਾਨ ਜਸਬੀਰ ਸਿੰਘ ਘਰਿਆਲਾ, ਗੁਰਦੇਵ ਸਿੰਘ ਢਿੱਲੋਂ ਹੈਲਥ ਐਸੋਸੀਏਸਨ ਯੂਨੀਅਨ ਤੋਂ ਗੁਰਦੇਵ ਸਿੰਘ ਢਿੱਲੋਂ, ਪੈਰਾ ਮੈਡੀਕਲ ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਧਾਰੜ, ਜ਼ਿਲ੍ਹਾ ਪ੍ਰਧਾਨ ਹੈਲਥ ਵਰਕਰ ਹਰਜੀਤ ਸਿੰਘ ਪਹੂਵਿੰਡ, ਜਨਰਲ ਸਕੱਤਰ ਮਨਦੀਪ ਸਿੰਘ ਸਰਹਾਲੀ, ਰਵੀਸ਼ੇਰ ਬਲਾਕ ਪ੍ਰਧਾਨ ਮੀਆਂਵਿੰਡ, ਬਲਾਕ ਐਜੂਕੇਟਰ ਕੈਰੋਂ ਰਵਿੰਦਰ ਸਿੰਘ ਰਵੀ, ਵਾਈਸ ਪ੍ਰਧਾਨ ਜੀਵਨਜੋਤ ਸਿੰਘ ਅਤੇ ਰਵਿੰਦਰ ਕੌਰ ਬਾਗੜੀਆਂ, ਬਲਾਕ ਪ੍ਰਧਾਨ ਖੇਮਕਰਨ, ਅਮਰਜੀਤ ਕੌਰ, ਬਲਾਕ ਪ੍ਰਧਾਨ ਦਵਿੰਦਰ ਕੌਰ ਕੈਰੋਂ, ਬਲਾਕ ਪ੍ਰਧਾਨ ਪ੍ਰਭਜੀਤ ਕੌਰ ਸੁਰਸਿੰਘ ਡਾ. ਸੁਪ੍ਰੀਤ ਕੌਰ, ਮਨਪ੍ਰੀਤ ਕੌਰ, ਨੋਮਨਜੀਤ ਕੌਰ, ਅਜਮੇਰ ਸਿੰਘ ਮੀਆਂਵਿੰਡ ਆਦਿ ਵੱਲੋਂ ਸਹਿਯੋਗ ਕੀਤਾ ਗਿਆ।