ਇਨਕਮ ਟੈਕਸ ਅਫ਼ਸਰ ਵੱਲੋਂ ਐਂਟੀ ਪਲਿਊਸ਼ਨ ਆਰਗੇਨਾਈਜੇਸ਼ਨ ਨਾਲ ਇਕੱਤਰਤਾ
ਇਨਕਮ ਟੈਕਸ ਅਫ਼ਸਰ ਕਮਲ ਚੌਧਰੀ ਨੇ ਕੀਤੀ ਐਂਟੀ ਪਲਿਊਸ਼ਨ ਆਰਗੇਨਾਈਜੇਸ਼ਨ ਨਾਲ ਮੀਟਿੰਗ
Publish Date: Fri, 06 Feb 2026 07:29 PM (IST)
Updated Date: Fri, 06 Feb 2026 07:32 PM (IST)
ਪੱਤਰ ਪ੍ਰਰੇਕ•, ਪੰਜਾਬੀ ਜਾਗਰਣ, ਤਰਨਤਾਰਨ : ਇਨਕਮ ਟੈਕਸ ਅਫ਼ਸਰ ਕਮਲ ਚੌਧਰੀ ਨੇ ਪੰਜਾਬ ਵਿਚ ਰਜਿਸਟਰਡ ਐਂਟੀ ਪਲਿਊਸ਼ਨ ਆਰਗੇਨਾਈਜੇਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਸੰਸਥਾ ਦੇ ਪ੍ਰਧਾਨ ਅਦੇਸ਼ ਅਗਨੀਹੋਤਰੀ ਐਡਵੋਕੇਟ ਅਤੇ ਮੈਂਬਰਾਂ ਨੇ ਵਾਤਾਵਰਣ ਪ੍ਰਦੂਸ਼ਣ ਦੇ ਮੁੱਦੇ ’ਤੇ ਅਫ਼ਸਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਦੇ ਹੱਲ ਲਈ ਜਨਤਕ ਸਹਿਯੋਗ ਦੀ ਉਮੀਦ ਜਤਾਈ। ਉਨ੍ਹਾਂ ਅਨੁਸਾਰ ਵਾਤਾਵਰਨ ਤੋਂ ਵਾਧੂ ਬੋਝ ਹਟਾਉਣ ਲਈ ਸਮਾਜ ਦਾ ਸਹਿਯੋਗ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪਾਣੀ ਅਤੇ ਸ਼ੋਰ ਪ੍ਰਦੂਸ਼ਣ ਮਨੁੱਖ ਜਾਤੀ ਲਈ ਖ਼ਤਰਨਾਕ ਹਨ ਅਤੇ ਜੇਕਰ ਹੁਣੇ ਕਾਬੂ ਨਾ ਪਾਇਆ ਗਿਆ ਤਾਂ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵੱਲੋਂ ਇਨਕਮ ਟੈਕਸ ਅਫ਼ਸਰ ਕਮਲ ਚੌਧਰੀ ਨੂੰ ਸ਼ੀਲਡ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਬਾਜਵਾ ਸ਼ੇਰੋਂ, ਰਮੇਸ਼ ਗੁਪਤਾ, ਹਰਇਕਬਾਲ ਸਿੰਘ, ਬਲਦੇਵ ਸਿੰਘ, ਦਲੇਰ ਸਿੰਘ, ਆਰਕੇ ਦੁੱਗਲ, ਮਨਜਿੰਦਰ ਸਿੰਘ, ਧਰਮਿੰਦਰ ਸਿੰਘ, ਸੁਖਦੇਵ ਰਾਜ ਅਤੇ ਸੰਨੀ ਸਿੰਘ ਆਦਿ ਮੌਜੂਦ ਸਨ।