ਮੂੰਹ ’ਚ ਵਾਰ-ਵਾਰ ਛਾਲੇ ਹੋਣ ’ਤੇ ਤੁਰੰਤ ਚੈੱਕਅਪ ਜ਼ਰੂਰੀ : ਡਾ. ਰੰਧਾਵਾ
ਮੂੰਹ ’ਚ ਵਾਰ-ਵਾਰ ਛਾਲੇ ਹੋਣ ’ਤੇ ਤੁਰੰਤ ਚੈੱਕਅੱਪ ਜਰੂਰੀ: ਡਾ. ਰੰਧਾਵਾ
Publish Date: Fri, 06 Feb 2026 06:53 PM (IST)
Updated Date: Fri, 06 Feb 2026 06:56 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ ਤਰਨਤਾਰਨ : ਵਾਰ-ਵਾਰ ਮੂੰਹ ’ਚ ਹੋਣ ਵਾਲੇ ਅਲਸਰ ਛਾਲਿਆਂ ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ। ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾ ਦੇ ਅੰਦਰਲੇ ਪਾਸੇ, ਮਸੂੜਿਆਂ ਉੱਪਰ ਆਦਿ। ਇਹ ਬਹੁਤ ਦਰਦ ਕਰਦੇ ਹਨ ਅਤੇ ਮਰੀਜ਼ ਨੂੰ ਖਾਣ-ਪੀਣ ਵਿਚ ਵੀ ਦਿੱਕਤ ਕਰਦੇ ਹਨ। ਵਾਰ-ਵਾਰ ਮੂੰਹ ਵਿਚ ਅਲਸਰ ਹੋਣ ’ਤੇ ਇਸ ਦਾ ਚੈੱਕਅੱਪ ਜ਼ਰੂਰੀ ਹੈ, ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈਐੱਨਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੂੰਹ ਵਿਚ ਹੋਣ ਵਾਲੇ ਅਲਸਰ ਕਈ ਕਿਸਮ ਦੇ ਹੁੰਦੇ ਹਨ ਜਿਵੇਂ ਕਿ ਐਪਥਸ ਅਲਸਰ, ਲਿਉਕੋਪਲੇਕੀਆ, ਐਰੀਥਰੋਪਲੇਕੀਆ, ਲਾਈਕਨ ਪਲੇਨਸ, ਉਰਲ ਥਰਸ਼, ਮਾਊਥ ਕੈਂਸਰ ਆਦਿ। ਉਨ੍ਹਾਂ ਦੱਸਿਆ ਕਿ ਅਲਸਰ ਤੋਂ ਬਚਣ ਲਈ ਸਾਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ, ਮੂੰਹ ਅਤੇ ਦੰਦਾਂ ਨੂੰ ਬੁਰਸ਼ ਅਤੇ ਚੂਲੀ ਨਾਲ ਸਾਫ਼ ਰੱਖੋਂ, ਮਸਾਲੇਦਾਰ ਭੋਜਨ ਅਤੇ ਜੰਕ ਫੂਡ ਬੰਦ ਕਰੋ, ਸਿਗਰੇਟ ਅਤੇ ਸ਼ਰਾਬ ਦਾ ਸੇਵਨ ਬੰਦ ਕੀਤਾ ਜਾਵੇ। ਜੇਕਰ ਫਿਰ ਵੀ ਵਾਰ-ਵਾਰ ਅਲਸਰ ਹੁੰਦੇ ਹਨ, ਤਾਂ ਇਸ ਪ੍ਰਤੀ ਲਾਪ੍ਰਵਾਹੀ ਨਾ ਲਿਆਂਦੀ ਜਾਵੇ, ਕਿਉਂਕਿ ਬਹੁਤ ਸਾਰੇ ਅਲਸਰ ਮਾਊਥ ਕੈਂਸਰ ਵੀ ਹੋ ਸਕਦੇ ਹਨ ਅਤੇ ਤੁਰੰਤ ਮਾਹਿਰ ਡਾਕਟਰ ਕੋਲ ਜਾ ਕੇ ਇਨ੍ਹਾਂ ਅਲਸਰਾਂ ਦੀ ਜਾਂਚ ਕਰਵਾਈ ਜਾਵੇ, ਤਾਂ ਜੋ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ।