‘ਆਪ’ ਆਗੂਆਂ ਨੇ ਚੌਕੀ ਇੰਚਾਰਜ ਨੂੰ ਕੀਤਾ ਸਨਮਾਨਿਤ
‘ਆਪ’ ਆਗੂਆਂ ਚੌਕੀ ਇੰਚਾਰਜ਼ ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ
Publish Date: Fri, 06 Feb 2026 06:26 PM (IST)
Updated Date: Fri, 06 Feb 2026 06:29 PM (IST)
ਜਗਦੀਸ਼ ਰਾਜ•, ਪੰਜਾਬੀ ਜਾਗਰਣ ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ‘ਆਪ’ ਆਗੂਆਂ ਵੱਲੋਂ ਘਰਿਆਲਾ ਵਿਖੇ ਨਵ ਨਿਯੁਕਤ ਚੌਕੀ ਇੰਚਾਰਜ ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਕੀ ਇੰਚਾਰਜ਼ ਪਰਮਜੀਤ ਸਿੰਘ ਨੇ ‘ਆਪ’ ਆਗੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੌਕੀ ਘਰਿਆਲਾ ਅਧੀਨ ਪੈਂਦੇ ਪਿੰਡਾਂ ਵਿਚ ਅਮਨ ਕਾਨੂੰਨ ਕਾਇਮ ਕਰਨ ਲਈ ਪੁਲਿਸ ਪਾਰਟੀ ਪੂਰੀ ਤਰ੍ਹਾਂ ਮੁਸ਼ਤੈਦ ਹੈ। ਆਪਣੀ ਡਿਊਟੀ ਵਿਚ ਕੋਈ ਢਿੱਲ ਮੱਠ ਨਹੀਂ ਦਿਖਾਈ ਜਾਵੇਗੀ। ਇਸ ਮੌਕੇ ਚੌਕੀ ਇੰਚਾਰਜ ਪਰਮਜੀਤ ਸਿੰਘ, ਸਰਪੰਚ ਮਲਕੀਤ ਸਿੰਘ, ਹਰਪ੍ਰਤਾਪ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।