- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੀ ਹਰ ਰੋਹੀ ਮੰਦਿਰ ’ਚ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਪ੍ਰਾਣ ਪ੍ਰਤਿਸ਼ਠਾ ਸਮਾਗਮ

- 9 ਨੂੰ ਲੱਗੇਗਾ ਅੱਖਾਂ ਦਾ ਚੈੱਕਅਪ ਕੈਂਪ : ਬਾਬਾ ਅਨੰਦ ਗਿਰੀ ਮਹਾਰਾਜ
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਸਥਾਨਕ ਸ਼ਹਿਰ ਦੇ ਪੁਰਾਤਨ ਮੰਦਰ ਹਰੀ ਹਰ ਰੋਹੀ ਵਿਖੇ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠ ਸ਼ਿਵਰਾਤਰੀ ਦਾ ਮਹਾਂਕੁੰਭ ਮੇਲਾ ਬੜੀ ਧੂਮਧਾਮ ਤੇ ਸ਼ਰਧਾ ਨਾਲ ਚੱਲ ਰਿਹਾ ਹੈ। ਜਿਸ ਵਿਚ ਸੰਗਤਾਂ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਭਗਵਾਨ ਸ਼੍ਰੀ ਗੌਰੀ ਸ਼ੰਕਰ, ਭਗਵਾਨ ਸ਼੍ਰੀ ਗਨੇਸ਼ ਜੀ ਅਤੇ ਭਗਵਾਨ ਕਾਜਰੀ ਕੇਰਤੀ ਦੀਆਂ ਮੂਰਤੀਆਂ ਦੀ ਪੂਜਨ ਅਰਾਧਨਾ ਪੰਡਤ ਗੌਤਮ ਜੀ ਅੰਮ੍ਰਿਤਸਰ ਵਾਲਿਆਂ ਵੱਲੋਂ ਕਰਵਾਈ ਗਈ ਅਤੇ ਪੂਜਾ ਅਰਚਨਾਂ ਕਰਨ ਉਪਰੰਤ ਮੰਦਿਰ ਵਿਖੇ ਸ਼ਿਵ ਪਰਿਵਾਰ ਦੀਆਂ ਮੂਰਤੀ ਸਥਾਪਨਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਥਾਪਿਤ ਕੀਤੀਆਂ ਗਈਆਂ। ਜਿਸ ਵਿਚ ਵੱਖ-ਵੱਖ ਸੂਬਿਆਂ ਤੋਂ ਪੱਟੀ ਪਹੁੰਚੇ ਸੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ। ਮੰਦਰ ਵਿਖੇ ਸ਼ਿਵ ਪਰਿਵਾਰ ਦੀਆਂ ਝਾਕੀਆਂ ਮੰਦਰ ਤੋਂ ਪੂਰੇ ਧੂਮ ਧੜੱਕੇ, ਬੈਂਡ, ਢੋਲ ਦੀ ਢਾਲ ’ਤੇ ਧਰਮਸ਼ਾਲਾ ਵਿਚ ਪ੍ਰਵੇਸ਼ ਕੀਤਾ। ਜਿਸ ਦਾ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਆਗੂਆਂ ਮਹਿਲਾ ਮੰਡਲ ਦੀਆਂ ਔਰਤਾਂ ਅਤੇ ਸ਼ਿਵ ਭਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ 2 ਤੋਂ 10 ਫਰਵਰੀ ਤਕ ਸ਼ਾਦੀਆਂ ਰਚਾਉਣ ਦੇ ਚੱਲ ਰਹੇ ਸਮਾਗਮਾਂ ਤਹਿਤ ਲੋੜਵੰਦ ਪਰਿਵਾਰਾਂ ਦੇ ਬੱਚੇ-ਬੱਚੀਆਂ ਦੀਆਂ ਸ਼ਾਦੀਆਂ ਰਚਾਈਆਂ ਗਈਆਂ।
ਬਾਬਾ ਆਨੰਦ ਗਿਰੀ ਮਹਾਰਾਜ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸ਼ਿਵ ਭਗਤਾਂ ਵੱਲੋਂ ਘਰੇਲੂ ਲੁੜੀਂਦਾ ਸਾਮਾਨ ਦੇ ਕੇ ਪਰਿਵਾਰਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਸ਼ਿਵ ਭਗਤਾਂ ਵੱਲੋਂ ਯੋਗਸ਼ਾਲਾ ਨੂੰ ਬਹੁਤ ਸਜਾਇਆ ਗਿਆ। ਜਿੱਥੇ ਫਲਾਵਰ ਜਾਲ, ਸ਼ਨਮਾਨੇ ਲਾ ਕੇ ਸ਼ਿੰਗਾਰਿਆ ਗਿਆ, ਉੱਥੇ ਵੱਖ-ਵੱਖ ਸੂਬਿਆਂ ਤੋਂ ਸ਼ਿਵਰਾਤਰੀ ਮਹਾਂਕੁੰਭ ਮੇਲੇ ਵਿਚ ਪਹੁੰਚੇ ਸੰਤ ਦੇ ਮਹਾਪੁਰਸ਼ਾਂ ਦੀਆਂ ਤਸਵੀਰਾਂ ਵਾਲੇ ਹੋਲਡਿੰਗ ਬੋਰਡ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਮੌਕੇ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਜਿਸ ਤਰ੍ਹਾਂ 108 ਮਾਲਾ ਦੇ ਮਣਕਿਆਂ ਦੀ ਮਹੱਤਤਾ ਹੈ ਠੀਕ ਉਸੇ ਤਰ੍ਹਾਂ 108 ਪਰਿਕ੍ਰਮਾ ਦੀ ਮਹੱਤਤਾ ਹੈ। ਜਿਸ ਵਿਚ ਨੌਜਵਾਨ, ਮਰਦ, ਔਰਤਾਂ, ਬੱਚੇ ਅਤੇ ਬਜ਼ੁਰਗ ਹਿੱਸਾ ਲੈ ਸਕਦੇ ਹਨ। ਜਿਹੜੇ ਬਜ਼ੁਰਗ ਅਵਸਥਾ ਵਿਚ ਹੋਣ ਕਾਰਨ ਘੱਟ ਤੁਰ ਫਿਰ ਸਕਦੇ ਹਨ, ਉਹ ਬਜ਼ੁਰਗ ਧਰਮਸ਼ਾਲਾ ਵਿਚ ਬੈਠ ਕੇ ਸ਼ਿਵ ਮਹਾਰਾਜ ਦਾ ਸਿਮਰਨ ਕਰ ਸਕਦੇ ਹਨ। ਜਿਸ ਨਾਲ ਜੀਵਨ ਸਵਰਗ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਬਾਬਾ ਪ੍ਰਭਾਕਰ ਗਿਰੀ, ਸ਼ਿਵ ਸੁਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਰਮਨ ਸੂਦ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਭਵਨ ਕੁਮਾਰ ਟਾਹ, ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਬਾਊ ਵਿਜੇ ਕੁਮਾਰ, ਰਾਜੇਸ਼ ਸਭਰਵਾਲ, ਗਣਪਤੀ, ਕੇਸ਼ਵ ਦੇਵਗਨ, ਰਾਜੇਸ਼ ਕੁਮਾਰ ਪਾਸੀ, ਥਾਣੇਦਾਰ, ਪੁਨੀਤ ਜੈਨ, ਵਿਨੋਦ ਕੁਮਾਰ ਗੱਪਾ, ਜੋਨੀ ਬੇਦੀ, ਅਨੂ ਜੈਨ, ਅੰਮ੍ਰਿਤ ਸ਼ਾਹ, ਰਾਜੇਸ਼ ਸਭਰਵਾਲ, ਮਹਿਲਾ ਮੰਡਲ ਦੀ ਆਗੂ ਪੂਨਮ, ਸਾਬਕਾ ਪ੍ਰਿੰਸੀਪਲ ਜਸਬੀਰ ਕੌਰ, ਅਤੇ ਕਮਲਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।