- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਸਾਹਿਤਿਕ ਰਸਾਲੇ ਪਰਵਾਜ਼ ਦਾ ਲੋਕ ਅਰਪਣ ਯਾਦਗਾਰੀ ਸਮਾਗਮ ਹੋ ਨਿੱਬੜਿਆ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਮਿਹਨਤੀ, ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਹਸਤੀ ਪ੍ਰਿੰਸੀਪਲ ਮੰਗਤ ਸਿੰਘ ਵੱਲੋਂ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਅਧਿਆਪਕਾਂ ਦੀਆਂ ਨਵੀਨਤਮ, ਮੌਲਿਕ ਅਤੇ ਨਿਰਮਾਣਤਾਮਿਕ ਕੁਸ਼ਲਤਾਵਾਂ ਨੂੰ ਉਭਾਰਨ ਅਤੇ ਨਿਖਾਰਨ ਦੇ ਮਨੋਰਥ ਨਾਲ ਜ਼ਿਲ੍ਹਾ ਤਰਨਤਾਰਨ ਦੇ ਸਾਹਿਤਕਾਰ ਅਧਿਆਪਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਕਲਿਤ ਕਰ ਕੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੈਰੋਂ ਦੇ ਪਹਿਲੇ ਸਾਹਿਤਿਕ ਅਤੇ ਵਿੱਦਿਅਕ ਰਸਾਲੇ ਪਰਵਾਜ਼ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ। ਇਸ ਰਸਾਲੇ ਦੀ ਘੁੰਡ ਚੁਕਾਈ ਦੇ ਸਮਾਗਮ ਦਾ ਸ਼ੁੱਭ ਕਾਰਜ ਉਨ੍ਹਾਂ ਨੇ ਰਸਾਲੇ ਵਿਚ ਸ਼ਾਮਲ ਸਾਹਿਤਕਾਰ ਅਧਿਆਪਕਾਂ ਹੱਥੋਂ ਹੀ ਕਰਵਾ ਕੇ ਇਕ ਨਿਵੇਕਲਾ ਅਤੇ ਸਲਾਹਤਾਯੋਗ ਕਾਰਜ ਕੀਤਾ। ਇਸ ਲੋਕ ਅਰਪਣ ਸਮਾਗਮ ਮੌਕੇ ਅਧਿਆਪਕਾਂ ਦੀ ਭਰਵੀਂ ਸ਼ਿਰਕਤ ਅਤੇ ਉਤਸ਼ਾਹ ਡਾਇਟ ਪ੍ਰਿੰਸੀਪਲ ਦੇ ਮਨੋਰਥ ਨੂੰ ਸਾਕਾਰ ਕਰਦੀ ਨਜ਼ਰ ਆਈ। ਇਸ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿਚ ਬੋਲਦਿਆਂ ਮੰਗਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪ੍ਰਿੰਸੀਪਲ ਦੇ ਕਾਰਜਕਾਲ ਤੋਂ ਹੀ ਸੰਸਥਾਵਾਂ ਦੇ ਰਸਾਲਿਆਂ ਦੀ ਪ੍ਰਕਾਸ਼ਨਾ ਲਈ ਯਤਨਸ਼ੀਲ ਰਹੇ ਹਨ, ਜਿਸ ਸਦਕਾ ਉਨ੍ਹਾਂ ਦੇ ਕਰਮਚਾਰੀਆਂ ਨੂੰ ਆਪਣੀ ਮੌਲਿਕਤਾ ਪ੍ਰਗਟਾਉਣ ਅਤੇ ਸੰਵਾਰਨ ਦਾ ਮੌਕਾ ਮਿਲਦਾ ਰਿਹਾ ਹੈ। ਇਸੇ ਮਨਸ਼ੇ ਤਹਿਤ ਉਨ੍ਹਾਂ ਹੁਣ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਅਧਿਆਪਕਾਂ ਦੀ ਰਚਨਾਤਮਕ ਰੁਚੀ ਨੂੰ ਬਹੁ ਗਿਣਤੀ ਪਾਠਕਾਂ ਸਾਹਵੇਂ ਲਿਆਉਣ ਦਾ ਉਪਰਾਲਾ ਕੀਤਾ ਹੈ।