ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਲਈ ਸੰਤ ਬਾਬਾ ਸੁੱਖਾ ਸਿੰਘ ਨੂੰ ਕੀਤਾ ਸਨਮਾਨਿਤ
ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਪਿੰਡ ਮਾਲੂਵਾਲ ਸੰਤਾਂ ਦੀ ਸੰਗਤ ਤਰਫੋਂ ਕੀਤਾ ਸਨਮਾਨਿਤ
Publish Date: Fri, 06 Feb 2026 05:18 PM (IST)
Updated Date: Fri, 06 Feb 2026 05:20 PM (IST)

ਲਵਦੀਪ ਦੇਵਗਨ•, ਪੰਜਾਬੀ ਜਾਗਰਣ ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਪਿੰਡ ਮਾਲੂਵਾਲ ਸੰਤਾਂ ਦੀ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਪ੍ਰਧਾਨ ਹਰਵੰਤ ਸਿੰਘ ਕਿਸਾਨ ਸੰਘਰਸ਼ ਕਮੇਟੀ, ਜਥੇਦਾਰ ਬਾਬਾ ਮਿਲਖਾ ਸਿੰਘ, ਗੁਰਭੇਜ ਸਿੰਘ ਯੂਥ ਆਗੂ, ਬਲਜੀਤ ਸਿੰਘ ਗੁਰਦੁਆਰਾ ਸੰਤ ਬਾਬਾ ਦਲੀਪ ਸਿੰਘ ਚੱਕੀ ਵਾਲੇ ਅਤੇ ਹੋਰ ਕਈ ਗੁਰਸਿੱਖ ਆਦਿ ਹਾਜ਼ਰ ਸਨ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਆਖਿਆ, ਅਸੀਂ ਪਿੰਡ ਮਾਲੂਵਾਲ ਦੀ ਸਮੂਹ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਅਸੀਂ ਬਾਬਾ ਜੀ ਦੇ ਅਤੀ ਧੰਨਵਾਦੀ ਹਾਂ, ਜੋ ਉਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਨਗਰ ਮਾਲੂਵਾਲ ਵਿਖੇ ਦਰਸ਼ਨ ਦਿੱਤੇ। ਬਾਬਾ ਜੀ ਦੀ ਪਰਉਪਕਾਰੀ ਸ਼ਖ਼ਸੀਅਤ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਆਪ ਨੇ ਹੜ੍ਹਾਂ ਵਿਚ ਜੋ ਸੇਵਾਵਾਂ ਕਰ ਕੇ ਲੋਕਾਈ ਦਾ ਭਲਾ ਕੀਤਾ ਅਤੇ ਲੋੜਵੰਦਾਂ ਦੀ ਮੌਕੇ ਸਿਰ ਮਦਦ ਕੀਤੀ, ਉਸ ਦੀ ਸ਼ੋਭਾ ਸਾਰੇ ਸੰਸਾਰ ਵਿਚ ਹੋ ਰਹੀ ਹੈ। ਆਪ ਨੇ ਦਰਿਆਵਾਂ ਦੇ ਟੁੱਟੇ ਬੰਨ੍ਹ ਬੰਨ੍ਹੇ, ਹੜ੍ਹ ਪੀੜ੍ਹਤਾਂ ਤਕ ਹਰੇਕ ਜ਼ਰੂਰਤ ਦੀਆਂ ਵਸਤੂਆਂ ਪਹੁੰਚਾਈਆਂ ਗਈਆਂ, ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਸਵਾਰੀਆਂ ਤੇ ਅਗਲੀ ਫ਼ਸਲ ਬੀਜ ਕੇ ਦਿੱਤੀ। ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਅਸੀਂ ਮਹਾਪੁਰਸ਼ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਮੂਹ ਸੰਗਤ ਵੱਲੋਂ ਸਨਮਾਨਿਤ ਕਰਦੇ ਹੋਏ ਯਾਦਗਾਰੀ ਤਸਵੀਰ ਭੇਟ ਕਰ ਰਹੇ ਹਾਂ।