9 ਨੂੰ ਸਰਕਾਰੀ ਆਈਟੀਆਈ ’ਚ ਅਪਰੈਂਟਿਸ਼ਸ਼ਿਪ ਮੇਲਾ ਲਾਇਆ ਜਾਵੇਗਾ : ਸ਼ਰਮਾ
9 ਫਰਵਰੀ ਨੂੰ ਸਰਕਾਰੀ ਆਈਟੀਆਈ ਪੱਟੀ ’ਚ ਅਪਰੈਂਟਿਸ਼ਸ਼ਿਪ ਮੇਲਾ ਲਗਾਇਆ ਜਾਵੇਗਾ : ਪ੍ਰਿੰਸੀਪਲ ਵਿਜੇ ਸ਼ਰਮਾ
Publish Date: Fri, 06 Feb 2026 04:59 PM (IST)
Updated Date: Fri, 06 Feb 2026 05:02 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਪ੍ਰਧਾਨ ਮੰਤਰੀ ਨੈਸ਼ਨਲ ਕੌਂਸਲ ਅਪਰੈਂਟਿਸ਼ਸ਼ਿਪ ਮੇਲਾ ਸਰਕਾਰੀ ਆਈਟੀਆਈ ਪੱਟੀ ਵਿਖੇ 9 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖੀ ਵਿਜੇ ਕੁਮਾਰ ਅਤੇ ਅਪਰੈਂਟਿਸ਼ਸ਼ਿਪ/ਪਲੇਸਮੈਂਟ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿਚ ਇਲਾਕੇ ਦੇ ਦੱਸਵੀਂ, ਬਾਰ੍ਹਵੀਂ, ਆਈਟੀਆਈ ਅਤੇ ਡਿਪਲੋਮਾ ਹੋਲਡਰ ਪਾਸ ਆਊਟ ਵਿਦਿਆਰਥੀਆਂ/ਸਿਖਿਆਰਥੀਆਂ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਅਪਰੈਂਟਿਸ਼ਸ਼ਿਪ ਦੇਣ ਵਾਸਤੇ ਜ਼ਿਲ੍ਹੇ ਦੀਆਂ ਨਾਮਵਰ ਕੰਪਨੀਆਂ ਨੈਰੋਲੈਕ ਪੇਂਟਸ ਗੋਇੰਦਵਾਲ ਸਾਹਿਬ, ਹੰਡਾਈ ਤਰਨਤਾਰਨ, ਏਐੱਮਡੀਡੀ ਗੋਹਲਵੜ੍ਹ, ਜੋਹਨ ਡੀਅਰ ਸੇਲ ਪਰਚੇਜ਼ ਤਰਨਤਾਰਨ, ਕੈਸਲੇ ਟੋਆਟਾ ਤਰਨਤਾਰਨ, ਸੋਨੀਬਰਾਸ ਗੋਇੰਦਵਾਲ ਸਾਹਿਬ, ਮਹਿੰਦਰਾ ਐਂਡ ਮਹਿੰਦਰਾ ਤਰਨਤਾਰਨ, ਜੀਐੱਨਏ ਗੇਅਰ ਬਾਕਸ ਫਗਵਾੜਾ ਅਤੇ ਜ਼ਿਲ੍ਹੇ ਦੇ ਆਸ ਪਾਸ ਦੇ ਨਿੱਜੀ ਅਦਾਰੇ ਹਿੱਸਾ ਲੈ ਰਹੇ ਹਨ। ਇਸ ਮੇਲੇ ਵਿਚ ਵੱਖ-ਵੱਖ ਟਰੇਡ ਮੋਟਰ ਮਕੈਨਿਕ, ਟਰੈਕਟਰ ਮਕੈਨਿਕ, ਵੈਲਡਰ, ਇਲੈਕਟ੍ਰੀਸ਼ਨ, ਫਿਟਰ, ਟਰਨਰ, ਮਸ਼ੀਨਿਸਟ ਆਦਿ ਦੇ ਸਿਖਿਆਰਥੀਆਂ ਨੂੰ ਅਪਰੈਂਟਿਸ਼ਸ਼ਿਪ ਟ੍ਰੇਨਿੰਗ ਕਰਵਾਉਣ ਹਿੱਤ ਸਿਲੈਕਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ 9 ਤੋ 14 ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ। ਸਿਖਿਆਰਥੀ ਇਹ ਟ੍ਰੇਨਿੰਗ ਕਰਨ ਉਪਰੰਤ ਦੇਸ਼-ਵਿਦੇਸ਼ ’ਚ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀ ਅਤੇ ਸਵੈ-ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।