- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਕਾਰਿਆਂ ਦੀ ਗੂੰਜ ਵਿਚ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਨੂੰ ਕੀਤਾ ਗਿਆ ਭਾਈ ਮੱਖਣ ਸ਼ਾਹ ਐਵਾਰਡ ਨਾਲ ਸਨਮਾਨਿਤ

- ਸੁਸਾਇਟੀ ਗੁਰੂ ਸਾਹਿਬ ਜੀ ਦੀ ਸੱਚੀ ਵਿਚਾਰਧਾਰਾ ਦਾ ਪਹਿਰਾ ਦੇਣ ਵਾਲੇ ਹਰੇਕ ਪ੍ਰਚਾਰਕ ਰਾਗੀ, ਢਾਡੀ, ਕਵੀਸ਼ਰ ਦੀ ਸਦਾ ਰਿਣੀ ਰਹੇਗੀ
ਪੰਜਾਬੀ ਜਾਗਰਣ ਟੀਮ, ਪੱਟੀ/ਸਭਰਾ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਪਿਛਲੇ ਲੰਮੇ ਅਰਸੇ ਤੋਂ ਲਗਾਤਾਰ ਕੋਸ਼ਿਸ਼ ਕਰਦੀ ਆ ਰਹੀ ਹੈ। ਜਿਸ ਦਾ ਇਕੋ ਇੱਕ ਮਕਸਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੱਚੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਿਆਦਾ ਦਾ ਹੋਕਾ ਸਮੁੱਚੇ ਸੰਸਾਰ ਵਿਚ ਦੇਣਾ ਹੈ। ਜਿਹੜੇ ਪ੍ਰਚਾਰਕ, ਰਾਗੀ, ਢਾਡੀ, ਕਵੀਸ਼ਰ ਇਸ ਵਿਚਾਰਧਾਰਾ ਦੇ ਮੁਦੱਈ ਹਨ, ਉਨ੍ਹਾਂ ਦੇ ਨਾਲ ਖੜਨਾ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਪਿਛਲੇ ਦੋ ਸਾਲਾਂ ਤੋਂ ਧਾਰਮਿਕ ਸਮਾਗਮਾਂ ਵਿਚ ਐਵਾਰਡ ਦੇਣ ਦਾ ਵਿਚਾਰ ਬਣਾਇਆ ਗਿਆ ਹੈ।
ਸਿੱਖ ਰਾਜ ਦੇ ਥੰਮ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੌਰਾਨ ਗੁਰਦੁਆਰਾ ਕਿਲ੍ਹਾ ਸਾਹਿਬ ਸਭਰਾ ਤਰਨਤਾਰਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਐਵਾਰਡ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਕੀਤੀ ਗਈ। ਉਪਰੰਤ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਜੋਤੀਸ਼ਾਹ ਵਲੋਂ ਪ੍ਰੋਫੈਸਰ ਧੂੰਦਾ ਦੇ ਜੀਵਨ ਕਾਲ, ਘਾਲਨਾਵਾਂ, ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ।
ਇਸ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਭਾਈ ਗੁਰਪ੍ਰੀਤ ਸਿੰਘ ਸੈਡੀ ਖਾਲੜਾ, ਖਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਭਾਈ ਕੁਲਵੰਤ ਸਿੰਘ ਲਖਨਾ, ਗੁਰਦੁਆਰਾ ਕਿਲ੍ਹਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਾਬਾ ਅਮਰ ਸਿੰਘ, ਭਾਈ ਮਨਜੀਤ ਸਿੰਘ ਕਾਲੇ ਕੇ, ਭਾਈ ਗੁਰਦੇਵ ਸਿੰਘ, ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ, ਗੁਰਪਿੰਦਰ ਸਿੰਘ ਥਾਣੇਦਾਰ, ਭਾਈ ਸਤਨਾਮ ਸਿੰਘ, ਭਾਈ ਕਰਨੈਲ ਸਿੰਘ, ਭਾਈ ਚਮਕੌਰ ਸਿੰਘ ਜਰਮਨੀ, ਭਾਈ ਸਰਬਜੀਤ ਸਿੰਘ ਕਵੀਸ਼ਰੀ, ਭਾਈ ਸੁਖਰਾਜ ਸਿੰਘ ਅਤੇ ਭਾਈ ਗੁਰਚਰਨਪ੍ਰੀਤ ਸਿੰਘ, ਭਾਈ ਤਰਸੇਮ ਸਿੰਘ ਬਾਹਮਣੀਵਾਲਾ, ਪ੍ਰਭਜੀਤ ਸਿੰਘ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਭਾਈ ਸਰਬਜੀਤ ਧੂੰਦਾ ਨੂੰ ਉਨ੍ਹਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਅਤੁੱਟ ਵਿਸ਼ਵਾਸ ਲਈ ਭਾਈ ਮੱਖਣ ਸ਼ਾਹ ਲੁਬਾਣਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਨੇ ਕਿਹਾ ਕਿ 21ਵੀਂ ਸਦੀ ਵਿਚ ਗੁਰੂ ਡੰਮ, ਡੇਰਾਵਾਦ, ਕਰਮਕਾਂਡ, ਵਹਿਮ ਭਰਮ ਪੂਰੇ ਜੋਬਨ ’ਤੇ ਛਾਇਆ ਹੋਇਆ ਹੈ। ਇਸ ਸਮੇਂ ਗੁਰਬਾਣੀ ਦੇ ਕੋਈ ਹਰਿਓ ਬੂਟ ਰਹਿਓ ਈ ਵਾਕ ਅਨੁਸਾਰ ਜੇਕਰ ਕੋਈ ਹਸਤੀ ਗੁਰਬਾਣੀ ਕੀ ਸੱਚੀ ਸੁੱਚੀ ਵਿਚਾਰਧਾਰਾ ਨੂੰ ਸਮਾਜ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਹਨ।
ਉਨ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਤੁਲ ਇਹ ਐਵਾਰਡ ਸੱਚ ਬੋਲਣ ਵਾਲੇ, ਬਾਣੀ ਦੀ ਸਿਧਾਂਤਕ ਵਿਆਖਿਆ ਕਰਨ ਵਾਲੇ ਪ੍ਰਚਾਰਕ ਰਾਗੀ ਢਾਡੀ ਕਵੀਸ਼ਰਾਂ ਲਈ ਚਾਨਣ ਮੁਨਾਰਾ ਦਾ ਕੰਮ ਕਰੇਗਾ। ਅਖੀਰ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਵੱਲੋਂ ਸੁਸਾਇਟੀ ਅਤੇ ਇਲਾਕਾ ਵਾਸੀ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ ਕਿ ਅੰਤਿਮ ਸੁਆਸ ਤਕ ਗੁਰਬਾਣੀ ’ਤੇ ਅਤੁੱਟ ਵਿਸ਼ਵਾਸ ਭਰੋਸਾ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਕੌਮ ਦੇ ਕਾਰਜ ਕਰਵਾ ਲੈਣੇ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।