ਪਤੀ ਸਮੇਤ ਖੇਤਾਂ ’ਚੋਂ ਚਾਰਾ ਲੈ ਕੇ ਜਾ ਰਹੀ ਔਰਤ ਨਾਲ ਕੀਤੀ ਹੱਥੋਂਪਾਈ
ਪਤੀ ਸਮੇਤ ਖੇਤਾਂ ’ਚੋਂ ਚਾਰਾ ਲੈ ਕੇ ਜਾ ਰਹੀ ਮਹਿਲਾ ਨਾਲ ਕੀਤੀ ਹੱਥੋ ਪਾਈ
Publish Date: Fri, 06 Feb 2026 04:45 PM (IST)
Updated Date: Fri, 06 Feb 2026 04:47 PM (IST)

- ਪੰਜ ਲੋਕਾਂ ਵਿਰੁੱਧ ਕੇਸ ਦਰਜ, ਇੱਕ ਗ੍ਰਿਫ਼ਤਾਰ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਪਿੰਡ ਕਸੇਲ ਵਿਖੇ ਪਤੀ ਸਮੇਤ ਖੇਤਾਂ ਵਿਚੋਂ ਚਾਰਾ ਲੈ ਕੇ ਘਰ ਜਾ ਰਹੀ ਔਰਤ ਨਾਲ ਕਥਿਤ ਤੌਰ ’ਤੇ ਹੱਥੋਂਪਾਈ ਅਤੇ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਸ ਸਬੰਧੀ ਪੰਜ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਜਿੱਥੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਇੱਕ ਟਰੈਕਟਰ ਵੀ ਕਬਜ਼ੇ ਵਿਚ ਵੀ ਲਿਆ ਹੈ। ਪਰਮਜੀਤ ਕੌਰ ਪੰਮੀ ਪਤਨੀ ਦਰਸ਼ਨ ਸਿੰਘ ਵਾਸੀ ਕਸੇਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸ਼ਾਮ ਕਰੀਬ ਚਾਰ ਵਜੇ ਠੇਕੇ ’ਤੇ ਲਈ ਜ਼ਮੀਨ ਵਿਚੋਂ ਚਾਰਾ ਕੱਟ ਕੇ ਵਾਪਸ ਆ ਰਹੀ ਸੀ। ਇਸੇ ਦੌਰਾਨ ਮੇਜਰ ਸਿੰਘ ਪੁੱਤਰ ਸਵਰਨ ਸਿੰਘ, ਬਾਬਾ ਲਾਲ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਜਗਰੂਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਸੇਲ ਤੋਂ ਇਲਾਵਾ ਦੋ ਅਣਪਛਾਤੇ ਜ਼ਮੀਨ ਵਿਚ ਟਰੈਕਟਰ ਵਾਹ ਰਹੀ ਸੀ ਅਤੇ ਸ਼ਰਾਬੀ ਹਾਲਤ ਵਿਚ ਇਨ੍ਹਾਂ ਨੇ ਉਸ ਨੂੰ ਤੇ ਉਸ ਦੇ ਪਤੀ ਨੂੰ ਰਸਤੇ ਵਿਚ ਰੋਕ ਲਿਆ ਤੇ ਉਸ ਨਾਲ ਹੱਥੋਪਾਈ ਹੁੰਦੇ ਹੋਏ ਗਾਲੀ-ਗਲੋਚ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰਨ ਉਪਰੰਤ ਮੇਜਰ ਸਿੰਘ ਨੂੰ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਦੋਂਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।