ਜਬਰ ਜਨਾਹ ਤੋਂ ਬਾਅਦ ਨਾਬਾਲਿਗਾ ਨੂੰ ਬੱਸ ਅੱਡੇ ’ਤੇ ਛੱਡ ਗਿਆ ਮੁੰਡਾ
ਜਬਰ ਜਨਾਂਹ ਤੋਂ ਬਾਅਦ ਨਾਬਾਲਿਗਾ ਨੂੰ ਬੱਸ ਅੱਡੇ ’ਤੇ ਛੱਡ ਗਿਆ ਮੁੰਡਾ
Publish Date: Fri, 06 Feb 2026 04:36 PM (IST)
Updated Date: Fri, 06 Feb 2026 04:38 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੀ ਨਾਬਾਲਿਗ ਕੁੜੀ ਨੂੰ ਵਰਗਲਾ ਕੇ ਅੰਮ੍ਰਿਤਸਰ ਦੇ ਹੋਟਲ ਵਿਚ ਲਿਜਾ ਕੇ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਤੇ ਫਿਰ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਇਕੱਲੀ ਛੱਡ ਕੇ ਚਲੇ ਜਾਣ ਵਾਲੇ ਮੁੰਡੇ ਵਿਰੁੱਧ ਥਾਣਾ ਹਰੀਕੇ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। 15 ਸਾਲਾ ਕੁੜੀ ਨੇ ਦੱਸਿਆ ਕਿ ਉਹ ਚਾਨਣ ਸਿੰਘ ਵਾਸੀ ਪਨਗੋਟਾ ਨਾਮਕ ਮੁੰਡਾ ਉਸ ਨਾਲ ਅਕਸਰ ਫੋਨ ’ਤੇ ਗੱਲ ਕਰਦਾ ਸੀ। ਜਿਦੇ ਬਹਿਕਾਵੇ ’ਚ ਉਹ 30 ਜਨਵਰੀ ਦੀ ਸਵੇਰੇ ਕਰੀਬ ਸਵਾ ਅੱਠ ਵਜੇ ਸਕੂਲ ਦਾ ਜਾਣ ਦਾ ਬਹਾਨਾ ਲਗਾ ਕੇ ਘਰੋਂ ਉਸ ਨਾਲ ਚਲੀ ਗਈ। ਜੋ ਉਸ ਨੂੰ ਬੱਸ ’ਤੇ ਬਿਠਾ ਕੇ ਅੰਮ੍ਰਿਤਸਰ ਦੇ ਅੱਡੇ ਕੋਲ ਕਿਸੇ ਹੋਟਲ ਵਿਚ ਲੈ ਗਿਆ। ਜਿੱਥੇ ਉਸ ਦੀ ਮਰਜ਼ੀ ਦੇ ਬਿਨਾਂ ਸਰੀਰਕ ਸਬੰਧ ਬਣਏ ਅਤੇ 31 ਜਨਵਰੀ ਦੀ ਸਵੇਰੇ ਉਸ ਨੂੰ 100 ਰੁਪਏ ਦੇ ਕੇ ਬੱਸ ਅੱਡੇ ’ਤੇ ਇਹ ਕਹਿ ਕੇ ਛੱਡ ਗਿਆ ਕਿ ਉਹ ਕੁਝ ਖਾਣ ਲਈ ਲੈ ਕੇ ਆਉਂਦਾ ਹੈ। ਪਰ ਬਾਅਦ ਵਿਚ ਉਹ ਵਾਪਸ ਨਹੀਂ ਆਇਆ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਕਰਮਜੀਤ ਕੌਰ ਨੇ ਦੱਸਿਆ ਕਿ ਚਾਨਣ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।