ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਵਿਦਿਆਰਥੀਆਂ ਨੇ ਲਿਆ ਮੁਕਾਬਲਿਆਂ ’ਚ ਹਿੱਸਾ
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਵਿਦਿਆਰਥੀਆਂ ਲਿਆ ਮੁਕਾਬਲਿਆਂ ’ਚ ਹਿੱਸਾ
Publish Date: Fri, 06 Feb 2026 04:27 PM (IST)
Updated Date: Fri, 06 Feb 2026 04:29 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਰੈੱਡ ਰਿਬਨ ਕਲੱਬ ਨਾਲ ਸਬੰਧਿਤ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਤਰਨਤਾਰਨ ਦੇ ਸਹਿਯੋਗ ਦੁਆਰਾ ਕਰਵਾਏ ਗਏ ਮੁਕਾਬਲਿਆਂ ਵਿਚ ਹਿੱਸਾ ਲਿਆ। ਇਹ ਮੁਕਾਬਲੇ ਐੱਚਆਈਵੀ, ਏਡਜ਼, ਖੂਨਦਾਨ, ਟੀਬੀ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨਾਲ ਸਬੰਧਿਤ ਸਨ। ਇਸ ਮੌਕੇ ਡੈਕਲਾਮੇਸ਼ਨ, ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਸਮੁੱਚੇ ਤਰਨਤਾਰਨ ਜ਼ਿਲ੍ਹੇ ਵਿਚੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਤੋਂ ਇਲਾਵਾ ਐੱਸਜੀਏਡੀ ਕਾਲਜ, ਖਡੂਰ ਸਾਹਿਬ, ਐੱਸਜੀਏਡੀਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ, ਮਾਝਾ ਕਾਲਜ ਫਾਰ ਵੂਮੈਨ ਆਦਿ ਸ਼ਾਮਲ ਸਨ। ਇਸ ਮੌਕੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਰੈੱਡ ਰਿਬਨ ਕਲੱਬ ਵੱਲੋਂ ਕਰਵਾਏ ਗਏ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ। ਰਮਨਦੀਪ ਕੌਰ ਨੇ ਪੋਸਟਰ ਮੇਕਿੰਗ ਅਤੇ ਜਸਪ੍ਰੀਤ ਕੌਰ ਨੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਡੈਕਲਾਮੈਸ਼ਨ ਮੁਕਾਬਲੇ ਨਾਲ ਸਬੰਧਿਤ ਵਿਦਿਆਰਥੀ ਨਵਾਬ ਚੜ੍ਹਤ ਸਿੰਘ ਨੂੰ ਉਤਸ਼ਾਹ ਵਰਧਕ ਦੇ ਰੂਪ ਵਜੋਂ ਸਨਮਾਨਿਤ ਕੀਤਾ ਗਿਆ। ਜਦ ਇਹ ਵਿਦਿਆਰਥੀ ਮਾਣ ਮੱਤੀਆਂ ਹਾਸਿਲ ਕਰ ਕੇ ਕਾਲਜ ਪੁੱਜੇ ਤਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਇਸ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਕਿਹਾ ਕਿ ਕਾਲਜ ਵਿਚ ਚੱਲ ਰਿਹਾ ਰੈੱਡ ਰਿਬਨ ਕਲੱਬ ਲੋਕ ਭਲਾਈ ਨਾਲ ਸਬੰਧਿਤ ਬਹੁਤ ਹੀ ਮੁੱਲਵਾਨ ਕਾਰਜ ਕਰ ਰਿਹਾ ਹੈ। ਉਨ੍ਹਾਂ ਨੇ ਰੈੱਡ ਰਿਬਨ ਕਲੱਬ ਦੇ ਕੋਆਡੀਨੇਟਰ ਪ੍ਰੋ. ਲਵਪ੍ਰੀਤ ਸਿੰਘ ਨੂੰ ਇਸ ਸ਼ਲਾਘਾਯੋਗ ਕਾਰਜ ਕਰਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਕਰਾਤਮਕ ਕਾਰਜ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਕੰਵਲਜੀਤ ਸਿੰਘ, ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਪੂਨਮ ਗਿੱਲ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।