ਜ਼ਿਲ੍ਹਾ ਪੱਧਰੀ ਮੁੰਡਿਆਂ ਦੀ ਅੰਡਰ 16 ਤੇ ਕੁੜੀਆਂ ਦੀ ਅੰਡਰ 15 ਕ੍ਰਿਕਟ ਟੀਮ ਵਾਸਤੇ ਟਰਾਇਲ 8 ਨੂੰ
ਜ਼ਿਲ੍ਹਾ ਪੱਧਰੀ ਮੁੰਡਿਆਂ ਦੀ ਅੰਡਰ 16 ਤੇ ਕੁੜੀਆਂ ਦੀ ਅੰਡਰ 15 ਕ੍ਰਿਕਟ ਟੀਮ ਵਾਸਤੇ ਟਰਾਇਲ 8 ਨੂੰ
Publish Date: Thu, 05 Feb 2026 07:54 PM (IST)
Updated Date: Fri, 06 Feb 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾਂਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਲਈ ਤਰਨਤਾਰਨ ਜ਼ਿਲ੍ਹੇ ਦੀ ਮੁੰਡਿਆਂ ਅੰਡਰ 16 ਤੇ ਕੁੜੀਆਂ ਦੀ ਅੰਡਰ 15 ਟੀਮ ਦੀ ਚੋਣ ਵਾਸਤੇ ਟਰਾਇਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਪ੍ਰਧਾਨ ਅਭੇਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2026-27 ਲਈ ਮੁੰਡਿਆਂ ਦੀ ਅੰਡਰ 16 ਦੀ ਟੀਮ ਵਾਸਤੇ ਤੇ ਕੁੜੀਆਂ ਦੀ ਅੰਡਰ 15 ਦੀ ਟੀਮ ਲਈ ਟਰਾਇਲ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ, ਪੱਟੀ ਰੋਡ ਤਰਨਤਾਰਨ ਵਿਖੇ ਰੱਖੇ ਗਏ ਹਨ। ਇਨ੍ਹਾਂ ਟਰਾਇਲਾਂ ਲਈ ਲੜਕੇ ਜਿਹੜੇ ਇਕ ਸਤੰਬਰ 2010 ਨੂੰ ਜਾਂ ਉਸ ਤੋਂ ਬਾਅਦ ਜਨਮੇ ਤੇ ਕੁੜੀਆਂ ਲਈ 1 ਸਤੰਬਰ 2011 ਨੂੰ ਜਾਂ ਉਸ ਤੋਂ ਬਾਅਦ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਖਿਡਾਰੀ ਕ੍ਰਿਕਟ ਦੀ ਸਫੈਦ ਡਰੈੱਸ ਪਾ ਕੇ ਆਉਣ ਤੇ ਆਪਣੇ ਨਾਲ ਆਧਾਰ ਕਾਰਡ, ਡਿਜ਼ੀਟਲ ਜਨਮ ਸਰਟੀਫਿਕੇਟ ਅਤੇ ਰਿਹਾਇਸ਼ੀ ਪਰੂਫ ਲੈ ਕੇ ਆਉਣ। ਇਸ ਮੌਕੇ ਮੀਤ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ, ਖਜਾਨਚੀ ਕਿਰਨਦੀਪ ਕੌਰ, ਸ਼ੇਰ ਜੰਗ ਸਿੰਘ ਹੁੰਦਲ ਤੇ ਕੋਚ ਲਵਪ੍ਰੀਤ ਸਿੰਘ ਹਾਜ਼ਰ ਸਨ।