ਪੰਜਾਬ ਪੈਨਸ਼ਨਰ ਯੂਨੀਅਨ 12 ਦੀ ਦੇਸ਼ ਵਿਆਪੀ ਹੜਤਾਲ ’ਚ ਹੋਵੇਗੀ ਸ਼ਾਮਲ : ਪੈਨਸ਼ਨਰ ਆਗੂ
ਪੰਜਾਬ ਪੈਨਸ਼ਨਰ ਯੂਨੀਅਨ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ’ਚ ਵੱਡੇ ਪੱਧਰ ’ਤੇ ਹੋਵੇਗੀ ਸ਼ਾਮਲ - ਪੈਨਸ਼ਨਰ ਆਗੂ
Publish Date: Thu, 05 Feb 2026 07:40 PM (IST)
Updated Date: Fri, 06 Feb 2026 04:09 AM (IST)
ਕੈਪਸ਼ਨ- ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਆਗੂ ਸਰਬਜੀਤ ਸਿੰਘ ਪੁਰੀ, ਸੁੱਚਾ ਸਿੰਘ, ਸਵਰਨ ਸਿੰਘ ਕੁਹਾੜਕਾ, ਦਿਲਬਾਗ ਸਿੰਘ ਵਰਪਾਲ ਤੇ ਹੋਰ।
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵਲੋਂ ਪੈਨਸ਼ਨਰ ਆਗੂ ਸਰਬਜੀਤ ਸਿੰਘ ਪੁਰੀ, ਸੁੱਚਾ ਸਿੰਘ, ਸਵਰਨ ਸਿੰਘ ਕੁਹਾੜਕਾ, ਦਿਲਬਾਗ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਰੋਡਵੇਜ਼ ਭਵਨ ਤਰਨਤਾਰਨ ਵਿਖੇ ਮੀਟਿੰਗ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕਰਦਿਆਂ ਪੈਨਸ਼ਨਰ ਆਗੂ ਕਾਰਜ਼ ਸਿੰਘ ਕੈਰੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕਰੋੜਾਂ ਦੇ ਰੂਪ ਵਿਚ ਬਕਾਏ ਖੜ੍ਹੇ ਹਨ, ਪੈਨਸ਼ਨਰਾਂ ਦਾ 2.59 ਦੇ ਫੈਕਟਰ ਦਾ ਮਸਲਾ ਜਿਉਂ ਦਾ ਤਿਉਂ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਕੀਤੀ ਗਈ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ 16 ਫੀਸਦੀ ਮਹਿੰਗਾਈ ਭੱਤਾ ਸਰਕਾਰ ਦੱਬ ਕੇ ਬੈਠੀ ਹੈ, ਜਦ ਕਿ ਕੇਂਦਰ ਸਰਕਾਰ ਨੇ ਅੱਠਵਾਂ ਪੇ-ਕਮਿਸ਼ਨ ਜਨਵਰੀ 2026 ਤੋਂ ਦੇਣ ਦਾ ਵਾਅਦਾ ਕੀਤਾ ਹੈ, ਪਰ ਪੰਜਾਬ ਸਰਕਾਰ ਨੇ ਸਿਵਾਏ ਲਾਰਿਆਂ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀ ਇਕ ਮੰਗ ਵੀ ਪੂਰੀ ਨਹੀਂ ਕੀਤੀ।
ਇਸ ਮੌਕੇ ਪੈਨਸ਼ਨਰ ਆਗੂਆਂ ਦੱਸਿਆ ਕਿ ਪੰਜਾਬ ਪੈਨਸ਼ਨਰ ਯੂਨੀਅਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ 12 ਫਰਵਰੀ ਨੂੰ ਹੋਣ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿਚ ਵੱਡੇ ਪੱਧਰ ’ਤੇ ਹਿੱਸਾ ਲਵੇਗੀ। ਇਸ ਮੌਕੇ ਗੁਰਦੀਪ ਸਿੰਘ, ਸੂਬਾ ਸਿੰਘ, ਅਜਮੇਰ ਸਿੰਘ, ਹਰਬੰਸ ਸਿੰਘ, ਲੱਖਾ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਸੇਵਾ ਸਿੰਘ, ਬਚਨ ਸਿੰਘ, ਜੀਵਨ ਸਿੰਘ, ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ, ਹਰਜੀਤ ਸਿੰਘ, ਹਰਪਾਲ ਸਿੰਘ, ਰਾਮ ਸਿੰਘ, ਕੁਲਵਿੰਦਰ ਸਿੰਘ, ਪ੍ਰਧਾਨ ਸਤਨਾਮ ਸਿੰਘ, ਲਖਵਿੰਦਰ ਸਿੰਘ, ਨਵਦੀਪ ਸਿੰਘ ਆਦਿ ਆਗੂ ਹਾਜਰ ਸਨ।