ਕਿਸਾਨਾਂ ਨੇ ਵਿਧਾਇਕ ਧੁੰਨ ਦੇ ਭਿੱਖੀਵਿੰਡ ਦਫ਼ਤਰ ਦਾ ਤਿੰਨ ਘੰਟੇ ਕੀਤਾ ਘਿਰਾਓ
ਕਿਸਾਨ ਜਥੇਬੰਦੀਆਂ ਨੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਦਫ਼ਤਰ ਦਾ ਤਿੰਨ ਘੰਟੇ ਕੀਤਾ ਘਿਰਾਓ
Publish Date: Thu, 05 Feb 2026 07:30 PM (IST)
Updated Date: Fri, 06 Feb 2026 04:08 AM (IST)

ਕੈਪਸ਼ਨ- ਵਿਧਾਇਕ ਸਰਵਣ ਸਿੰਘ ਧੁੰਨ ਦੇ ਭਿੱਖੀਵਿੰਡ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ, ਮਜ਼ਦੂਰ ਆਗੂ। ਕੈਪਸ਼ਨ- ਵਿਧਾਇਕ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ ਆਗੂ। ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕੇਐੱਮਐੱਮ ਦੇ ਸੱਦੇ ’ਤੇ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜ਼ੋਨ ਭਿੱਖੀਵਿੰਡ ਤੇ ਜ਼ੋਨ ਸੈਣ ਭਗਤ ਵਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਸਥਿਤ ਦਫ਼ਤਰ ਦਾ ਤਿੰਨ ਘੰਟਿਆਂ ਲਈ ਘਿਰਾਓ ਕਰ ਕੇ ਮੰਗ ਪੱਤਰ ਸੌਪਿਆਂ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਦਿਲਬਾਗ ਸਿੰਘ ਪਹੁਵਿੰਡ, ਪਰਮਜੀਤ ਸਿੰਘ ਛੀਨਾ ਨੇ ਕਿਹਾ ਕਿ ਅੱਤ ਦੀ ਠੰਢ ਵਿਚ ਧਰਨੇ ਲਾਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ। ਪਰ ਸਰਕਾਰ ਵਲੋਂ ਵਾਰ-ਵਾਰ ਵਾਅਦੇ ਕਰ ਕੇ ਮੁੱਕਰਣ ਕਾਰਨ ਸਰਕਾਰ ਨੂੰ ਯਾਦ ਦਿਵਾਉਣ ਲਈ ਧਰਨੇ ਲਗਾਉਣੇ ਪੈਂਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਮੋਰਚੇ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਜਬਰ ਨਾਲ ਉਠਾ ਦਿੱਤਾ ਅਤੇ ਉਥੇ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ, ਟਰਾਲੀਆਂ ਸਿਲੰਡਰ, ਖਾਣ ਵਾਲਾ ਸਮਾਨ, ਟੈਂਟ ਆਦਿ ਨੂੰ ਸਰਕਾਰ ਵਲੋਂ ਖਰਾਬ ਕਰ ਦਿੱਤਾ ਗਿਆ। ਜਦੋਂਕਿ ਕਿਸਾਨਾਂ ਵਲੋਂ ਇਸ ਭੈੜੇ ਵਰਤਾਰੇ ਦਾ ਹਿਸਾਬ ਲੈਣ ਲਈ ਬਾਰ-ਬਾਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ, ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਰਹੀ। ਸਰਕਾਰ ਨੂੰ ਨੀਂਦ ਵਿਚੋਂ ਉਠਾਉਣ ਲਈ ਕਿਸਾਨ ਰੇਲਾਂ ਦੀਆਂ ਪਟੜੀਆਂ ’ਤੇ ਚੜ ਗਏ ਤੇ ਫਿਰ ਸਰਕਾਰ ਵਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਪੱਤਰ ਦਿੱਤਾ, ਪਰ ਸਰਕਾਰ ਇਸ ਸੱਦੇ ਪੱਤਰ ਤੋਂ ਵੀ ਭੱਜ ਗਈ। ਮੀਟਿੰਗ ਵਾਲੀ ਜਗ੍ਹਾਂ ’ਤੇ ਬੁਲਾ ਕੇ ਸਰਕਾਰ ਦੇ ਨੁਮਾਇੰਦੇ ਉਥੋਂ ਗੈਰ ਹਾਜ਼ਰ ਰਹੇ ਤੇ ਇਸ ਦੇ ਵਿਰੋਧ ਵਿਚ ਕੇਐੱਮਐੱਮ ਦੇ ਸੱਦੇ ’ਤੇ ਤਮਾਮ ਜਥੇਬੰਦੀਆਂ ਵਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਤੇ ਦਫ਼ਤਰਾਂ ਦੇ ਘਿਰਾਓ ਦਾ ਅੱਜ ਪ੍ਰੋਗਰਾਮ ਦਿੱਤਾ ਗਿਆ ਸੀ, ਜਿਸਨੂੰ ਜਥੇਬੰਦੀ ਦੇ ਹੁਕਮ ਅਨੁਸਾਰ ਇੰਨ ਬਿੰਨ ਲਾਗੂ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਸ਼ੰਭੂ ਖਨੌਰੀ ਬਾਰਡਰ ’ਤੇ ਹੋਏ ਨੁਕਸਾਨ ਦੀ ਭਰਭਾਈ ਕਰੇ, ਚਿੱਪ ਵਾਲੇ ਮੀਟਰਾਂ ਤੇ ਆਪਣਾ ਸਟੈਂਡ ਸਪੱਸ਼ਟ ਕਰੇ, ਹੜ੍ਹਾਂ ਦਾ ਮੁਹਾਵਜਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ, ਅਮਰੀਕਾ ਨਾਲ ਹੋਇਆ ਸਮਝੌਤਾ ਰੱਦ ਕਰੋ, ਕਿਸਾਨ ਆਗੂਆਂ ਨੇ ਦੱਸਿਆ ਕਿ ਅਮਰੀਕਾ ਨਾਲ ਹੋਇਆ ਸਮਝੌਤਾ ਕਿਸਾਨਾਂ ਦੇ ਨਾਲ-ਨਾਲ ਹਰੇਕ ਵਰਗ ਲਈ ਮਾਰੂ ਸਾਬਤ ਹੋਵੇਗਾ। ਇਸ ਮੌਕੇ ਨਿਸਾਨ ਸਿੰਘ ਮਾੜੀਮੇਘਾ, ਹਰਪ੍ਰੀਤ ਸਿੰਘ ਭੁੱਚਰ, ਸੁੱਚਾ ਸਿੰਘ ਵੀਰਮ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆ ਮੰਗਾਂ ਨਹੀਂ ਮੰਨਦੀ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰ ਕੇਵਲ ਤੇ ਕੇਵਲ ਭਗਵੰਤ ਮਾਨ ਦੀ ‘ਆਪ’ ਸਰਕਾਰ ਹੋਵੇਗੀ। ਇਸ ਮੌਕੇ ਸੁਖਪਾਲ ਸਿੰਘ ਦੋਦੇ, ਅਜ਼ਮੇਰ ਸਿੰਘ ਅਮੀਸ਼ਾਹ, ਹਰਪਾਲ ਸਿੰਘ ਕਲਸੀਆਂ, ਮਾਨ ਸਿੰਘ ਮਾੜੀਮੇਘਾ, ਸਤਨਾਮ ਸਿੰਘ ਮਨਿਹਾਲਾ, ਗੁਰਨਾਮ ਸਿੰਘ ਮੱਖੀ ਕਲਾਂ, ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਹੀਰਾ ਸਿੰਘ ਮੱਦਰ, ਹਰਭਜਨ ਸਿੰਘ ਕੱਚਾ ਪੱਕਾ, ਕੰਵਲਜੀਤ ਸਿੰਘ ਪਹੁਵਿੰਡ, ਕੁਲਜੀਤ ਸਿੰਘ ਛੀਨਾ, ਸੁਖਵੰਤ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਭੁੱਚਰ, ਡਾ ਸਤਵਿੰਦਰ ਸਿੰਘ ਸਰਾਂ, ਲਖਵਿੰਦਰ ਸਿੰਘ ਕਸੇਲ, ਗੁਰਵਿੰਦਰ ਸਿੰਘ ਗਹਿਰੀ, ਰਾਮ ਸਿੰਘ ਕਲਸ, ਜਸਵਿੰਦਰ ਸਿੰਘ ਛੀਨਾ, ਪ੍ਰੀਤਮ ਸਿੰਘ ਮੀਆਂਪੁਰ, ਜੈਮਲ ਸਿੰਘ, ਕਸ਼ਮੀਰ ਸਿੰਘ ਭੁੱਚਰ, ਨਰਿੰਦਰ ਸਿੰਘ ਭੁੱਚਰ, ਬਲਵੀਰ ਸਿੰਘ ਚੀਮਾ, ਰਸਾਲ ਸਿੰਘ ਅਮੀਰਕੇ, ਹਰਜਿੰਦਰ ਸਿੰਘ ਮੱਦਰ, ਅੰਗਰੇਜ਼ ਸਿੰਘ ਵਾਂ, ਬਿੱਕਰ ਸਿੰਘ ਮੱਖੀ ਕਲਾਂ, ਅਰੂੜ ਸਿੰਘ ਥੇਹ ਨੌਸ਼ਹਿਰਾ, ਬਘੇਲ ਸਿੰਘ ਖਾਲੜਾ, ਮਨਜੀਤ ਸਿੰਘ ਅਮੀਸ਼ਾਹ, ਬਲਵਿੰਦਰ ਸਿੰਘ ਦੋਦੇ ਆਦਿ ਕਿਸਾਨ ਆਗੂ ਹਾਜ਼ਰ ਸਨ।