ਡੀਸੀ ਨੂੰ ਮਿਲਿਆ ਸਾਬਕਾ ਸੈਨਿਕਾਂ ਦਾ ਵਫ਼ਦ, ਦਿੱਤਾ ਮੰਗ ਪੱਤਰ
ਸਾਬਕਾ ਸੈਨਿਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਰਾਹੁਲ ਨੂੰ ਮਿਲਿਆ, ਦਿੱਤਾ ਮੰਗ ਪੱਤਰ
Publish Date: Thu, 05 Feb 2026 07:20 PM (IST)
Updated Date: Fri, 06 Feb 2026 04:08 AM (IST)

ਕੈਪਸ਼ਨ- ਡਿਪਟੀ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਸੌਂਪਦਾ ਹੋਇਆ ਸਾਬਕਾ ਸੈਨਿਕ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣਮ, ਤਰਨਤਾਰਨ : ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਵੀਰਵਾਰ ਨੂੰ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਜ਼ਿਲ੍ਹਾ ਤਰਨਤਾਰਨ ਤੇ ਮੈਂਬਰਾਂ ਦਾ ਵਫਦ ਜ਼ਿਲ੍ਹਾ ਪ੍ਰਧਾਨ ਕੈਪਟਨ ਦਿਲਬਾਗ ਸਿੰਘ ਮੱਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੁਲ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਟੇਸ਼ਨ ਹੈੱਡ ਕੁਆਰਟਰ ਤਰਨਤਾਰਨ, ਰਾਜਪਾਲ ਪੰਜਾਬ ਅਤੇ ਵਿਰੋਧੀ ਧਿਰ ਦੇ ਨੇਤਾ ਲੋਕ ਸਭਾ ਮੈਂਬਰ, ਡਿਫੈਂਸ ਮਨਿਸਟਰ ਇੰਡੀਆ, ਪ੍ਰਧਾਨ ਮੰਤਰੀ ਇੰਡੀਆ ਦੇ ਨਾਮ ’ਤੇ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਉਕਤ ਮੰਗ ਪੱਤਰ ਸਬੰਧੀ ਅਫਸਰਾਂ ਨੂੰ ਭੇਜ ਦਿੱਤੇ ਜਾਣਗੇ ਅਤੇ ਸਾਬਕਾ ਸੈਨਿਕਾਂ ਦੇ ਪਹਿਲ ਦੇ ਅਧਾਰ ’ਤੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਵੀ ਸ਼ਹੀਦ ਦਾ ਬੁੱਤ ਜਾਂ ਗੇਟ ਨਹੀਂ ਲੱਗਾ, ਉਹ ਜਲਦੀ ਤੋਂ ਜਲਦੀ ਲਗਵਾ ਦਿੱਤਾ ਜਾਵੇਗਾ। ਇਸ ਮੌਕੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਬੁਲਟੋਹਾ ਨੇ ਆਏ ਹੋਏ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਸਰਦੂਲ ਸਿੰਘ ਚੇਅਰਮੈਨ, ਖਜਾਨ ਸਿੰਘ, ਸੂਬੇਦਾਰ ਜਸਪਾਲ ਸਿੰਘ ਤੁੜ, ਜ਼ਿਲ੍ਹਾ ਖਜਾਨਚੀ ਬਾਪੂ ਨਿੰਦਰ ਸਿੰਘ, ਸਲਵਿੰਦਰ ਸਿੰਘ ਮੀਡੀਆ ਇੰਚਾਰਜ਼ ਤਰਨਤਾਰਨ, ਗੁਰਪ੍ਰਤਾਪ ਸਿੰਘ, ਦਲਬੀਰ ਸਿੰਘ ਮੱਲੀਆ, ਬਲਵਿੰਦਰ ਸਿੰਘ ਪ੍ਰਧਾਨ ਤਹਿਸੀਲ ਪੱਟੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਸਿੰਘ ਢੋਟੀਆਂ, ਏਐੱਸਆਈ ਨਿਰਵੈਲ ਸਿੰਘ, ਸੀਆਈਐੱਸਐੱਫ ਕੱਥਾ ਸਿੰਘ, ਜੋਰਾ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਮੁਗਲਚੱਕ ਪੰਨੂਆਂ, ਸਤਪਾਲ ਸਿੰਘ ਪਿੰਡੀਆਂ, ਹੌਲਦਾਰ ਰਸ਼ਪਾਲ ਸਿੰਘ ਬੱਚੜੇ ਆਦਿ ਹਾਜ਼ਰ ਸਨ।