ਮਜੀਠੀਆ ਦੀ ਰਿਹਾਈ ਦਾ ਤਰਨਤਾਰਨ ਦੇ ਅਕਾਲੀਆਂ ਨੇ ਮਨਾਇਆ ਜਸ਼ਨ, ਲੱਡੂ ਵੰਡੇ
ਮਜੀਠੀਆ ਦੀ ਰਿਹਾਈ ਦਾ ਤਰਨਤਾਰਨ ਦੇ ਅਕਾਲੀਆਂ ਨੇ ਮਨਾਇਆ ਜਸ਼ਨ, ਲੱਡੂ ਵੰਡੇ
Publish Date: Thu, 05 Feb 2026 07:16 PM (IST)
Updated Date: Fri, 06 Feb 2026 04:08 AM (IST)

ਇਸ਼ਤਿਹਾਰ)----- ਕੈਪਸ਼ਨ- ਤਰਨਤਾਰਨ ਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ’ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ। * ਆਤਿਸ਼ਬਾਜੀ ਚਲਾਈ, ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਜਮਾਨਤ ਦੀ ਵਧਾਈ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਜ਼ਮਾਨਤ ਉੱਪਰ ਰਿਹਾ ਹੋਣ ਦੀ ਖੁਸ਼ੀ ’ਚ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਵਿਜੇਪਾਲ ਚੌਧਰੀ ਦੇ ਅਨਾਜ ਮੰਡੀ ਦਫ਼ਤਰ ’ਚ ਇਕੱਤਰ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਤਿਸ਼ਬਾਜ਼ੀ ਚਲਾਈ। ਉਥੇ ਹੀ ਲੱਡੂ ਵੰਡ ਕੇ ਜਿਥੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਉਥੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿੱਧੜਕ, ਜੁਝਾਰੂ ਤੇ ਹਰ ਅਕਾਲੀ ਵਰਕਰ ਦੀ ਦਿਲ ਦੀ ਧੜਕਣ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਹਰ ਵਰਕਰ ਪੂਰੀ ਤਰ੍ਹਾਂ ਖੁਸ਼ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪਰਮਾਤਮਾਂ ਦੀ ਅਪਾਰ ਕਿਰਪਾ ਅਤੇ ਅਕਾਲੀ ਵਰਕਰਾਂ ਵੱਲੋਂ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਸਦਕਾ ਹੀ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੇ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ’ਚ ਭਾਰੀ ਖੁਸ਼ੀ ਦੀ ਲਹਿਰ ਹੈ। ਕਿਉਂਕਿ ਬਿਕਰਮ ਸਿੰਘ ਮਜੀਠੀਆ ਹੁਣ ਪਹਿਲਾਂ ਨਾਲੋਂ ਵੀ ਵੱਧ ਹੌਸਲੇ, ਤਾਕਤ ਅਤੇ ਦ੍ਰਿੜਤਾ ਨਾਲ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨਗੇ, ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਅਤੇ ਤਾਕਤ ਮਿਲੇਗੀ। ਇਸ ਮੌਕੇ ਵਿਜੇਪਾਲ ਚੌਧਰੀ ਤੋਂ ਇਲਾਵਾ ਕੌਂਸਲਰ ਮਨੋਜ ਅਗਨੀਹੋਤਰੀ, ਸੰਜੀਵ ਕੁੰਦਰਾ, ਰਿਟਾਇਰਡ ਈਟੀਓ ਸੁਭਾਸ਼ ਤੇਜਪਾਲ, ਜਗਦੀਸ਼ ਕੁਮਾਰ ਮੁਰਾਦਪੁਰੀਆ, ਦਿਲਬਾਗ ਸਿੰਘ ਯੋਧਾ, ਗੁਰਿੰਦਰ ਸਿੰਘ ਲਾਡੀ, ਸੋਨੂੰ ਦੋਦੇ, ਸੁਖਦੇਵ ਰਾਜ ਕੱਕੜੀ, ਸੰਨੀ ਸ਼ੇਰੋਂ, ਕੁਲਦੀਪ ਸਿੰਘ ਬੱਬੂ, ਕੁਲਦੀਪ ਸਿੰਘ ਸੋਨੂੰ, ਪਾਲਾ ਬੈਲਜੀਅਮ, ਰਾਮ ਸਿੰਘ ਸਾਬਕਾ ਕੌਂਸਲਰ, ਕੁਲਵਿੰਦਰ ਸਿੰਘ ਕਿੰਦਾ, ਜਸਪ੍ਰੀਤ ਸਿੰਘ, ਗੁਰਿੰਦਰ ਸਿੰਘ ਗਿੰਦਾ, ਅਰਵਿੰਦ ਅਰੋੜਾ, ਮਨਜਿੰਦਰ ਸਿੰਘ ਧੁੰਨਾ, ਵਿਸ਼ਾਲ ਜਿੰਦਲ ਸ਼ੈਲੀ, ਰਮਨ ਕੁਮਾਰ ਭਾਰਦਵਾਜ, ਸੁਖਵੰਤ ਸਿੰਘ ਬਿੱਟੂ ਜਨਰੇਟਰਾਂ ਵਾਲੇ, ਉਜਵਲਪ੍ਰੀਤ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜਿਥੇ ਮਾਝੇ ਦੀ ਸ਼ਾਨ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਆਗੂ ਹਨ, ਜੋ ਹਮੇਸ਼ਾ ਯੂਥ ਲਈ ਪ੍ਰੇਰਨਾ ਸਰੋਤ ਬਣਦੇ ਰਹੇ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਅਗਵਾਈ ਹੇਠ ਪਾਰਟੀ ਦਾ ਹਰਿਆਵਲ ਦਸਤਾ ਯੂਥ ਅਕਾਲੀ ਦਲ ਹਰ ਵੇਲੇ ਪ੍ਰਫੁੱਲਤ ਰਿਹਾ, ਜਿਸ ਤੋਂ ਘਬਰਾਈਆਂ ਵਿਰੋਧੀ ਪਾਰਟੀਆਂ ਆਪੋ-ਆਪਣੀਆਂ ਸਰਕਾਰਾਂ ’ਚ ਮਜੀਠੀਆ ਵਿਰੁੱਧ ਕਾਰਵਾਈ ਕਰਨ ਲਈ ਯਤਨਸ਼ੀਲ ਹੁੰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜਮਾਨਤ ਦੇ ਦਿੱਤੀ ਹੈ, ਜੋ ਸੱਚਾਈ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਤੋਂ ਮਜੀਠੀਆ ਨੂੰ ਪੂਰਨ ਇਨਸਾਫ ਮਿਲੇਗਾ ਤੇ ਹੁਣ ਪਾਰਟੀ ਵੱਡੇ ਪੱਧਰ ’ਤੇ ਪ੍ਰਫੁੱਲਿਤ ਹੋਵੇਗੀ। ਇਸ ਮੌਕੇ ਹੰਸ ਰਾਜ ਚੌਧਰੀ ਤੇ ਹਰਿੰਦਰ ਅਗਰਵਾਲ ਵੀ ਉਚੇਚੇ ਤੌਰ ’ਤੇ ਮੌਜੂਦ ਸਨ।