ਬੀਬੀ ਗੁਰਮੀਤ ਕੌਰ ਦਾ ਦੇਹਾਂਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੇਰੋਂ ਤੋਂ ਕੋਰ ਕਮੇਟੀ ਮੈਂਬਰ ਗੁਰਮੀਤ ਕੌਰ ਦਾ ਦੇਹਾਂਤ
Publish Date: Thu, 05 Feb 2026 07:13 PM (IST)
Updated Date: Fri, 06 Feb 2026 04:08 AM (IST)

* ਕਿਸਾਨ, ਮਜ਼ਦੂਰ ਜਥੇਬੰਦੀ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ : ਆਗੂ ਕੈਪਸ਼ਨ- ਸਵ. ਬੀਬੀ ਗੁਰਮੀਤ ਕੌਰ ਸੇਰੋਂ। ਕੈਪਸ਼ਨ- ਕਿਸਾਨ ਆਗੂ ਗੁਰਮੀਤ ਕੌਰ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੰਦੀਆਂ ਹੋਈਆਂ ਕਿਸਾਨ, ਮਜ਼ਦੂਰ ਜਥੇਬੰਦੀ ਦੀਆਂ ਆਗੂ ਬੀਬੀਆਂ। ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੀਰ ਸਿੰਘ ਅਧੀਨ ਆਉਂਦੇ ਪਿੰਡ ਸੇਰੋਂ ਤੋਂ ਇਕਾਈ ਦੀ ਜਝਾਰੂ ਬੀਬੀ ਗੁਰਮੀਤ ਕੌਰ ਦਾ ਦਿਲ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਜਾਣਕਾਰੀ ਦਿੰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ, ਨਿਸ਼ਾਨ ਸਿੰਘ ਸ਼ਹਾਬਪੁਰ ਤੇ ਬੀਬੀ ਦਵਿੰਦਰ ਕੌਰ ਪਿੱਦੀ ਨੇ ਦੱਸਿਆਂ ਕਿ ਬੀਬੀ ਗੁਰਮੀਤ ਕੌਰ ਬਹੁਤ ਹੀ ਵਧੀਆ ਆਗੂ ਸਨ। ਰਾਜਨੀਤਿਕ, ਉਸਾਰੂ ਤੇ ਧਾਰਮਿਕ ਸੋਚ ਦੇ ਮਾਲਕ ਬੀਬੀ ਗੁਰਮੀਤ ਕੌਰ ਬੇਸ਼ੱਕ ਘਰੇਲੂ ਕੰਮਾਂ ਵਿਚ ਰੁੱਝੇ ਰਹਿੰਦੇ ਸਨ। ਪਰ ਹਰ ਤਿੱਖੇ ਕਿਸਾਨੀ ਸੰਘਰਸ਼ ਦਾ ਹਿੱਸਾ ਵੀ ਬਣਦੇ ਰਹੇ। ਉਨ੍ਹਾਂ ਦੇ ਪਤੀ ਗੁਲਜਾਰ ਸਿੰਘ ਪਿੰਡ ਇਕਾਈ ਦੇ ਮੀਤ ਪ੍ਰਧਾਨ ਹਨ ਤੇ ਪੂਰਾ ਪਰਿਵਾਰ ਹੀ ਜਥੇਬੰਦੀ ਨੂੰ ਕੁੱਲ ਵਕਤੀ ਦੇ ਤੌਰ ’ਤੇ ਸਮਾਂ ਦਿੰਦਾ ਹੈ। ਪਰ ਅਚਾਨਕ ਹੀ ਬੀਬੀ ਗੁਰਮੀਤ ਕੌਰ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਜਿਥੇ ਪਰਿਵਾਰ ਲਈ ਵੱਡਾ ਸਦਮਾ ਹੈ। ਉਥੇ ਹੀ ਜਥੇਬੰਦੀ ਲਈ ਜਥੇਬੰਦਕ ਘਾਟਾ ਵੀ ਹੈ, ਜਿਸ ਦੀ ਪੂਰਤੀ ਕਰਨੀ ਬਹੁਤ ਔਖੀ ਹੈ। ਜਥੇਬੰਦੀ ਨੇ ਆਪਣੇ ਇਨਕਲਾਬੀ ਰੀਤੀ ਰਿਵਾਜ਼ਾਂ ਨਾਲ ਇਸ ਵਿਛੜ ਚੁੱਕੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਅੰਤਿਮ ਰਸਮਾਂ ਵਿਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਤਰਸੇਮ ਸਿੰਘ ਗਿੱਲ ਸੇਰੋਂ, ਸਰਮੁੱਖ ਸਿੰਘ ਸੇਰੋਂ, ਪ੍ਰਧਾਨ ਲਖਵਿੰਦਰ ਸਿੰਘ ਫੌਜ਼ੀ ਸੇਰੋਂ, ਨਿਰਮਲ ਸਿੰਘ ਆੜਤੀਆਂ ਸੇਰੋਂ, ਬਲਦੇਵ ਸਿੰਘ ਆੜਤੀਆਂ ਸੇਰੋਂ, ਰਾਜਪਾਲ ਸਿੰਘ ਸੇਰੋਂ, ਗੁਰਜੰਟ ਸਿੰਘ ਸੇਰੋਂ, ਹਰਮਨਦੀਪ ਸਿੰਘ ਸੇਰੋਂ, ਗੁਰਨਿਸ਼ਾਨ ਸਿੰਘ ਸੇਰੋਂ, ਤਜਿੰਦਰਪਾਲ ਸਿੰਘ ਰਸੂਲਪੁਰ ਆਦਿ ਆਗੂ ਵੀ ਹਾਜ਼ਰ ਸਨ।