ਐੱਸਡੀਐੱਮ ਦਫ਼ਤਰ ਦੀ ਮਹਿਲਾ ਕਲਰਕ ਦਾ ਮੋਬਾਈਲ ਖੋਹਿਆ
ਐੱਸਡੀਐੱਮ ਦਫ਼ਤਰ ਦੀ ਮਹਿਲਾ ਕਲਰਕ ਦਾ ਮੋਬਾਇਲ ਖੋਹਿਆ
Publish Date: Thu, 05 Feb 2026 07:04 PM (IST)
Updated Date: Fri, 06 Feb 2026 04:08 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਸਬਾ ਖਡੂਰ ਸਾਹਿਬ ਵਿਖੇ ਐੱਸਡੀਐੱਮ ਦਫ਼ਤਰ ’ਚ ਤਾਇਨਾਤ ਮਹਿਲਾ ਕਲਰਕ ਦਾ ਬਾਈਕ ਸਵਾਰ ਦੋ ਖੋਹਬਾਜ਼ਾਂ ਨੇ ਮੋਬਾਈਲ ਫੋਨ ਖੋਹ ਲਿਆ ਤੇ ਫ਼ਰਾਰ ਹੋ ਗਏ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਉਕਤ ਮਹਿਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਖੋਹਬਾਜ਼ਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸੀਮਾ ਰਾਣੀ ਪੁੱਤਰੀ ਰਾਮਲਾਲ ਵਾਸੀ ਖਡੂਰ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਐੱਸਡੀਐੱਮ ਦਫ਼ਤਰ ’ਚ ਡਿਊਟੀ ਉਪਰੰਤ ਸ਼ਾਮ ਕਰੀਬ ਪੰਜ ਵਜੇ ਜਦੋਂ ਉਹ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ ਤਾਂ ਗੁਰਦੁਆਰਾ ਤਪਿਆਣਾ ਸਾਹਿਬ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜੋ ਉਸ ਦਾ ਸੈਮਸੰਗ ਕੰਪਨੀ ਦਾ ਫੋਨ ਖੋਹ ਕੇ ਲੈ ਗਏ। ਮਾਮਲੇ ਦੀ ਜਾਂਚ ਚਰ ਰਹੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਖੋਹਬਾਜਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।