ਕਿਸਾਨ ਆਗੂਆਂ ਨੇ ਅੰਤਿਮ ਅਰਦਾਸ ਮੌਕੇ ਗੁਰਮੇਜ਼ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ
ਕਿਸਾਨ ਆਗੂਆਂ ਨੇ ਅੰਤਿਮ ਅਰਦਾਸ ਮੌਕੇ ਗੁਰਮੇਜ਼ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ
Publish Date: Thu, 05 Feb 2026 06:47 PM (IST)
Updated Date: Fri, 06 Feb 2026 04:06 AM (IST)

ਕੈਪਸ਼ਨ- ਕਿਸਾਨ ਆਗੂ ਸਵ. ਗੁਰਮੇਜ਼ ਸਿੰਘ ਲੱਖੋਵਾਲ ਦਬੁਰਜ਼ੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਕਿਸਾਨ ਆਗੂ। ਕੈਪਸ਼ਨ- ਸਵ. ਗੁਰਮੇਜ਼ ਸਿੰਘ ਦੇ ਸਪੁੱਤਰ ਨੂੰ ਸਿਰੋਪਾਓ ਭੇਟ ਕਰਦੇ ਹੋਏ ਨਵਜੀਤ ਸਿੰਘ ਗੋਹਲਵੜ੍ਹ, ਕਿਸਾਨ ਆਗੂ ਬਲਜੀਤ ਸਿੰਘ ਰਟੌਲ, ਜੋਨ ਖਜਾਨਚੀ ਹਰਜਿੰਦਰ ਸਿੰਘ ਪੰਡੋਰੀ ਸਿੱਧਵਾਂ ਤੇ ਹੋਰ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਵੱਲੋਂ ਪਿੰਡ ਦਬੁਰਜ਼ੀ ਦੇ ਕਿਸਾਨ ਆਗੂ ਨੂੰ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ, ਜ਼ੋਨ ਮੀਤ ਪ੍ਰਧਾਨ ਅੰਗਰੇਜ਼ ਸਿੰਘ ਦਬੁਰਜ਼ੀ ਵੱਲੋਂ ਪਿੰਡ ਦਬੁਰਜ਼ੀ ਦੇ ਇਕਾਈ ਸੀਨੀਅਰ ਮੀਤ ਪ੍ਰਧਾਨ ਗੁਰਮੇਜ਼ ਸਿੰਘ ਲੱਖੋਵਾਲ ਦਬੁਰਜ਼ੀ ਦੇ ਅੰਤਿਮ ਅਰਦਾਸ ਮੌਕੇ ਹਾਜ਼ਰੀ ਭਰੀ। ਕਿਸਾਨ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਨ ਮੌਕੇ ਕਿਹਾ ਕਿ ਗੁਰਮੇਜ਼ ਸਿੰਘ ਦਬੁਰਜ਼ੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਸ਼ਰਧਾਂਜ਼ਲੀ ਸਮਾਗਮ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਾਰਾ ਪਰਿਵਾਰ ਚੜ੍ਹਦੀਕਲਾ ਵਾਲਾ ਪਰਿਵਾਰ ਹੈ। ਜਿਸ ਦੇ ਨਾਲ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਨਾਲ ਵੀ ਜੁੜ ਕੇ ਇਕ ਚੰਗੀ ਸੇਵਾ ਨਿਭਾ ਰਹੇ ਹਨ। ਜੋ ਕਿਸਾਨ ਅਤੇ ਗਰੀਬ ਵਰਗ ਦੇ ਨਾਲ ਖੜ੍ਹ ਕੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਵਿਚ ਸ਼ਾਮਿਲ ਹਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦੇ ਹੋਏ ਪ੍ਰਧਾਨ ਨਵਜੀਤ ਸਿੰਘ ਗੋਹਲਵੜ੍ਹ, ਕਿਸਾਨ ਆਗੂ ਬਲਜੀਤ ਸਿੰਘ ਰਟੌਲ, ਜੋਨ ਖਜਾਨਚੀ ਹਰਜਿੰਦਰ ਸਿੰਘ ਪੰਡੋਰੀ ਸਿੱਧਵਾਂ ਵਲੋਂ ਕਿਸਾਨ ਆਗੂ ਗੁਰਮੇਜ਼ ਸਿੰਘ ਲੱਖੋਵਾਲ ਦਬੁਰਜ਼ੀ ਦੇ ਬੇਟੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੋਨ ਬਾਬਾ ਦੀਪ ਸਿੰਘ ਜੀ ਦੇ ਪਿੰਡਾਂ ਵਿਚੋਂ ਆਏ ਮਨਜੀਤ ਸਿੰਘ ਗੋਰਖਾ, ਲਖਵਿੰਦਰ ਸਿੰਘ ਦੋਧੀ, ਰਾਜਵਿੰਦਰ ਸਿੰਘ ਪੰਡੋਰੀ ਸਿੱਧਵਾਂ, ਜਗਤਾਰ ਸਿੰਘ ਦਬੁਰਜ਼ੀ, ਮਨਜਿੰਦਰ ਸਿੰਘ ਦੁਬਰਜ਼ੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ ਮੰਨਣ, ਪ੍ਰਧਾਨ ਗੁਰਮੀਤ ਸਿੰਘ ਜੌਹਲ, ਪ੍ਰਧਾਨ ਮਲਕੀਤ ਸਿੰਘ ਪੰਡੋਰੀ ਤੱਖਤਮੱਲ, ਮੰਗਲ ਸਿੰਘ ਐਮਾਂ ਕਲਾਂ, ਰਣਜੀਤ ਸਿੰਘ ਐਮਾਂ ਕਲਾਂ ਆਗੂਆਂ ਨੇ ਵੀ ਹਾਜ਼ਰੀ ਭਰੀ।