ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Publish Date: Thu, 05 Feb 2026 06:41 PM (IST)
Updated Date: Fri, 06 Feb 2026 04:06 AM (IST)
ਕੈਪਸ਼ਨ : ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਦੁੱਖ ਪ੍ਰਗਟ ਕਰਦੇ ਹੋਏ ਦਿਲਬਾਗ ਸਿੰਘ ਸੇਂਦੋ ਸ੍ਰੋਮਣੀ ਅਕਾਲੀ ਪੁਨਰ ਸੁਰਜੀਤ ਡੈਲੀਗੇਟ ਪੰਜਾਬ। ਕੈਪਸ਼ਨ : ਗੁਰਪ੍ਰੀਤ ਸਿੰਘ ਗੁੱਡੂ ਕੈਰੋਂ ਅਤੇ ਪ੍ਰਨੀਤ ਕੌਰ ਕੈਰੋਂ ਨਾਲ ਦੁੱਖ ਪ੍ਰਗਟ ਕਰਦੇ ਹੋਏ ਹਮਦੀਪ ਸਿੰਘ ਕੈਰੋਂ, ਖੁਸ਼ਵਿੰਦਰ ਸਿੰਘ ਭਾਟੀਆਂ ਅਤੇ ਹੋਰ। ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਬੀਤੇ ਦਿਨ੍ਹੀਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮਾਤਾ ਕੁਸਮ ਕੌਰ ਕੈਰੋਂ ਧਰਮ ਸੁਪਤਨੀ ਸਵ: ਸੁਰਿੰਦਰ ਸਿੰਘ ਕੈਰੋਂ ਸਾਬਕਾ ਸੰਸਦ ਮੈਂਬਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਮੌਕੇ ਹਮਦੀਪ ਸਿੰਘ ਕੈਰੋਂ, ਦਿਲਬਾਗ ਸਿੰਘ ਸੇਂਦੋ ਸ੍ਰੋਮਣੀ ਅਕਾਲੀ ਪੁਨਰ ਸੁਰਜੀਤ ਡੈਲੀਗੇਟ ਪੰਜਾਬ, ਸੁਖਵਿੰਦਰ ਸਿੰਘ ਬੱਬੂ ਸਰਪੰਚ ਕਲੰਯਰ ਆੜਤੀਆਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਨੀਤ ਕੌਰ ਕੈਰੋ, ਗੁਰਪ੍ਰੀਤ ਸਿੰਘ ਗੁੱਡੂ ਕੈਰੋ, ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਅਤੇ ਸੰਨੀ ਗਰੇਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਕੈਰੋਂ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।