37ਵਾਂ ਸਾਲਾਨਾ ਸਮਾਗਮ ਤੇ ਕੋਠੇ ਦਾ ਮੇਲਾ ਅੱਜ
37 ਵਾਂ ਸਲਾਨਾ ਸਮਾਗਮ ਅਤੇ ਕੋਠੇ ਦਾ ਮੇਲਾ ਅੱਜ
Publish Date: Thu, 05 Feb 2026 06:40 PM (IST)
Updated Date: Fri, 06 Feb 2026 04:06 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਗੁਰਦੁਆਰਾ ਗੁਰੂ ਕਾ ਖੂਹ ਤਰਨਤਾਰਨ ਵਿਖੇ 37ਵਾਂ ਸਾਲਾਨਾ ਸਮਾਗਾਮ ਤੇ ਕੋਠੇ ਦਾ ਮੇਲਾ 6 ਫਰਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਹਰਜਿੰਦਰ ਸਿੰਘ ਦੇ ਸਹਿਯੋਗ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 4 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦਾ ਭੋਗ 6 ਫਰਵਰੀ ਨੂੰ ਸਵੇਰੇ ਪਾਏ ਜਾਣਗੇ। ਮੇਲੇ ਦੌਰਾਨ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ ਬੀਬੀਆਂ ਗੁਰੂ ਕਾ ਖੂਹ ਤਰਨਤਾਰਨ, ਮਾਤਾ ਗੰਗਾ ਕੀਰਤਨੀ ਜਥਾ ਬੀਬੀਆਂ, ਬਾਬਾ ਬੁੱਢਾ ਜੀ ਕੀਰਤਨੀ ਜਥਾ ਬੀਬੀਆਂ, ਭਾਈ ਗੁਰਵੇਲ ਸਿੰਘ ਕਵੀਸ਼ਰੀ ਜਥਾ, ਭਾਈ ਗੁਰਪਾਲ ਸਿੰਘ ਹਜੂਰੀ ਰਾਗੀ ਤਰਨਤਾਰਨ, ਭਾਈ ਰਣਜੀਤ ਸਿੰਘ ਗ੍ਰੰਥ ਗੁਰਦੁਆਰਾ ਸਾਹਿਬ ਗੁਰੂ ਕਾ ਖੂਹ ਤਰਨਤਾਰਨ, ਕਥਾਵਾਚਕ ਭਾਈ ਜਸਵੰਤ ਸਿੰਘ ਦਰਬਾਰ ਸਾਹਿਬ, ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਕਥਾ-ਕੀਰਤਨ ਕਰਕੇ ਆਈ ਹੋਈ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਸਹਿਯੋਗ ਸ੍ਰੀ ਗੁਰੂ ਰਾਮਦਾਸ ਨੌਜਵਾਨ ਸੇਵਕ ਸਭਾ ਵਲੋਂ ਦਿੱਤਾ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।