ਜਮਹੂਰੀ ਕਿਸਾਨ ਸਭਾ ਨੇ ਸਭਰਾ ’ਚ ਹੜ੍ਹ ਪੀੜਤਾਂ ਦੀ ਕੀਤੀ ਮਦਦ
ਜਮਹੂਰੀ ਕਿਸਾਨ ਸਭਾ ਨੇ ਪਿੰਡ ਸਭਰਾ ਵਿਖੇ ਹੜ੍ਹ ਪੀੜਤਾਂ ਦੀ ਕੀਤੀ ਮਦਦ
Publish Date: Sun, 01 Feb 2026 07:11 PM (IST)
Updated Date: Sun, 01 Feb 2026 07:13 PM (IST)
ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ
ਘਰਿਆਲਾ : ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ੍ਹ ਤੇ ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿਚ ਸਭਾ ਦੇ ਕਾਰਕੁੰਨਾਂ ਨਿਸ਼ਾਨ ਸਿੰਘ ਘਰਿਆਲਾ, ਸੂਬਾ ਸਿੰਘ ਲੱਧੂ, ਦਿਲਬਾਗ ਸਿੰਘ ਗੰਡੀਵਿੰਡ ਪਿੰਡ ਸਭਰਾ ਬੰਨ ਤੋਂ ਪਾਰ ਹੜ੍ਹ ਪੀੜਤ ਲੋਕਾਂ ਕੋਲ ਪੁੱਜੇ। ਇੱਥੇ ਕਾਰਜ ਸਿੰਘ, ਜਸਬੀਰ ਸਿੰਘ, ਕੁਲਬੀਰ ਸਿੰਘ, ਮੰਗਲ ਸਿੰਘ, ਘੁੱਕਾ ਸਿੰਘ, ਵਰਿਆਮ ਸਿੰਘ, ਗੁਰਮੇਜ ਸਿੰਘ, ਗੁਰਨਾਮ ਸਿੰਘ, ਵੱਸਣ ਸਿੰਘ, ਅਜੀਤ ਸਿੰਘ, ਪਰਗਟ ਸਿੰਘ, ਅਮਰਜੀਤ ਕੌਰ, ਬਹਾਦਰ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਜੁਗਿੰਦਰ ਸਿੰਘ ਆਦਿ ਨੇ ਹੜ੍ਹ ਪੀੜਤਾਂ ਨੂੰ ਇੱਕ-ਇੱਕ ਹਜ਼ਾਰ ਦੀ ਨਕਦ ਸਹਾਇਤਾ ਦਿੱਤੀ। ਇਸ ਮੌਕੇ ਪਿੰਡ ਸਭਰਾ ਦੇ ਸਾਬਕਾ ਫੌਜੀ ਬੋਹੜ ਸਿੰਘ ਤੇ ਲਖਵਿੰਦਰ ਸਿੰਘ, ਮਾਸਟਰ ਮਨਜੀਤ ਸਿੰਘ, ਬਲਵਿੰਦਰ ਸਿੰਘ, ਵਰਿਆਮ ਸਿੰਘ, ਜਸਬੀਰ ਸਿੰਘ, ਕੁਲਬੀਰ ਸਿੰਘ ਆਦਿ ਨੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦਾ ਧੰਨਵਾਦ ਕੀਤਾ। ਸਭਾ ਦੇ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਸਾਡੀ ਇਸ ਮਮੂਲੀ ਰਾਹਤ ਨਾਲ ਤੁਹਾਡੇ ਲੱਖਾਂ ਦੇ ਘਾਟੇ ਪੂਰੇ ਨਹੀਂ ਹੋ ਸਕਦੇ। ਪਰ ਸਭ ਨੂੰ ਜਥੇਬੰਦ ਹੋ ਕੇ ਮਕਾਨਾਂ, ਪਸ਼ੂਆਂ, ਦਰਿਆ ਬੁਰਦਾ ਜ਼ਮੀਨਾਂ, ਕਿਸਾਨੀ ਕਰਜ਼ੇ ਦੀ ਮਾਫ਼ੀ ਲਈ ਤਿੱਖਾ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਔਖੀ ਘੜੀ ਮੌਕੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਨਾ ਆਉਂਦੀਆਂ ਨੁਕਸਾਨ ਬੇਤਹਾਸ਼ਾ ਹੋਣਾ ਸੀ।