ਰਲਵੇਂ-ਮਿਲਵੇਂ ਹੁੰਗਾਰੇ ਵਾਲਾ ਹੈ ਕੇਂਦਰ ਸਰਕਾਰ ਦਾ ਆਮ ਬਜਟ : ਅਗਨੀਹੋਤਰੀ
ਰਲਵੇਂ ਮਿਲਵੇਂ ਹੁੰਗਾਰੇ ਵਾਲਾ ਹੈ ਕੇਂਦਰ ਸਰਕਾਰ ਦਾ ਆਮ ਬਜਟ- ਐਡਵੋਕੇਟ ਅਗਨੀਹੋਤਰੀ
Publish Date: Sun, 01 Feb 2026 06:44 PM (IST)
Updated Date: Sun, 01 Feb 2026 06:46 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕੇਂਦਰ ਸਰਕਾਰ ਦਾ ਆਮ ਬਜਟ ਪੇਸ਼ ਕੀਤਾ ਹੈ। ਜਿਸ ਸਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਬਜਟ ਰਲਵੇਂ-ਮਿਲਵੇਂ ਹੁੰਗਾਰੇ ਵਾਲਾ ਹੈ। ਇਨਕਮ ਟੈਕਸ ਦੇ ਸਲੈਬ ਰੇਟ ਵਿਚ ਕੋਈ ਫ਼ਰਕ ਨਹੀਂ ਪਾਇਆ ਗਿਆ। ਅਗਲੇ ਸਾਲ ਤੋਂ ਇਨਕਮ ਟੈਕਸ ਦੀ ਰਿਟਰਨ ਭਰਨ ਦੀ ਮਿਤੀ 31 ਜੁਲਾਈ ਕਰ ਦਿੱਤੀ ਗਈ ਹੈ। ਇਹ ਰਿਟਰਨ ਜੁਲਾਈ ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਭਰਨੀ ਪਵੇਗੀ। ਜੋ ਲੋਕ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਟੀਸੀਐੱਸ 20 ਫ਼ੀਸਦੀ ਜਾਂ 5 ਫ਼ੀਸਦੀ ਕੱਟਿਆ ਜਾਂਦਾ ਸੀ। ਜੋ ਕਿ ਹੁਣ 2 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਬਜਟ ਵਿਚ ਇੱਕ ਹੋਰ ਬਦਲਾਅ ਕੀਤਾ ਗਿਆ ਹੈ ਕਿ ਜਦੋਂ ਕੋਈ ਵਪਾਰੀ ਟੈਕਸ ਨਹੀਂ ਦਿੰਦਾ ਸੀ, ਤਾਂ ਉਸ ’ਤੇ 30 ਫ਼ੀਸਦੀ ਟੈਕਸ ਪੈਂਦਾ ਸੀ ਅਤੇ ਸਜ਼ਾ ਵੀ ਹੁੰਦੀ ਸੀ। ਹੁਣ ਸਜ਼ਾ ਦੀ ਮਾਫ਼ੀ ਕਰ ਦਿੱਤੀ ਗਈ ਹੈ ਤੇ ਸਿਰਫ਼ ਟੈਕਸ ਹੀ ਰਹਿਣ ਦਿੱਤਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਇਨਕਮ ਟੈਕਸ ਦਾ ਨਵਾਂ ਰੂਲ ਕੱਢਿਆ ਜਾਵੇਗਾ।