ਕਸ਼ਮੀਰ ਸਿੰਘ ਨੂੰ ਸੇਵਾਮੁਕਤੀ ’ਤੇ ਕੀਤਾ ਸਨਮਾਨਿਤ
ਜੂਨੀਅਰ ਸਹਾਇਕ ਕਸ਼ਮੀਰ ਸਿੰਘ ਨੂੰ ਸੇਵਾ ਮੁਕਤੀ ’ਤੇ ਸਾਥੀਆਂ ਕੀਤਾ ਸਨਮਾਨਿਤ
Publish Date: Sun, 01 Feb 2026 06:42 PM (IST)
Updated Date: Sun, 01 Feb 2026 06:43 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਸ਼ਮੀਰ ਸਿੰਘ ਬਤੌਰ ਜੂਨੀਅਰ ਸਹਾਇਕ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ ਤੋਂ 37 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾਮੁਕਤ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਮੂਹ ਕਲੈਰੀਕਲ ਸਟਾਫ਼ ਵੱਲੋਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਜੂਨੀਅਰ ਸਹਾਇਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸਰਬਜੀਤ ਸਿੰਘ ਸੁਪਰਡੈਂਟ, ਆਦੇਸ਼ ਸਿੰਘ ਸੀਨੀਅਰ ਸਹਾਇਕ, ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਲੈਰੀਕਲ ਯੂਨੀਅਨ, ਗੁਰਲਾਲ ਸਿੰਘ ਜ਼ਿਲ੍ਹਾ ਖਜ਼ਾਨਾ ਅਫ਼ਸਰ ਫਰੀਦਕੋਟ, ਨਰਿੰਦਰ ਭੱਲਾ, ਹਰਵਿੰਦਰ ਸਿੰਘ ਮੰਡ, ਗੁਰਸਿੰਦਰਪਾਲ ਅਲਾਦੀਨਪੁਰ, ਦਿਲਬਾਗ ਸਿੰਘ ਝਾਮਕਾ, ਮਦਨ ਪਠਾਨੀਆਂ ਐੱਮਡੀ, ਹਰਜੀਤ ਸਿੰਘ, ਵਿਜੇ ਕੁਮਾਰ, ਰਾਜਵਿੰਦਰ ਸਿੰਘ, ਮਨਪ੍ਰੀਤ ਸਿੰਘ, ਤਜਿੰਦਰ ਸਿੰਘ ਸੋਨਾ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ ਬੁਰਜ ਰਾਏਕੇ, ਅਮਨਦੀਪ ਸਿੰਘ ਢੋਟੀਆਂ, ਮੰਗਤ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਕਲੈਰੀਕਲ ਯੂਨੀਅਨ ਤਰਨਤਾਰਨ, ਸਤਬੀਰ ਸਿੰਘ ਗੋਹਲਵੜ੍ਹ, ਜਤਿੰਦਰ ਸਿੰਘ ਫੈਲੋਕੇ ਨੇ ਕਸ਼ਮੀਰ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਕਸ਼ਮੀਰ ਸਿੰਘ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਦਾ ਕਲੈਰੀਕਲ ਯੂਨੀਅਨ ਲਈ ਤੱਤਪਰ ਰਹਿਣਗੇ।