ਪੱਤਕਾਰ ਰਾਜੂ ਦੇ ਪਿਤਾ ਹਰਦੀਪ ਸਿੰਘ ਦੀ ਨਮਿਤ ਅੰਤਿਮ ਅਰਦਾਸ ਅੱਜ
ਪੱਤਕਾਰ ਰਾਜੂ ਦੇ ਪਿਤਾ ਹਰਦੀਪ ਸਿੰਘ ਦੀ ਨਮਿਤ ਅੰਤਿਮ ਅਰਦਾਸ ਅੱਜ
Publish Date: Sun, 01 Feb 2026 06:19 PM (IST)
Updated Date: Sun, 01 Feb 2026 06:22 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਘਰਿਆਲਾ : ‘ਪੰਜਾਬੀ ਜਾਗਰਣ’ ਦੇ ਕਸਬਾ ਵਲਟੋਹਾ ਤੋਂ ਪੱਤਰਕਾਰ ਰਾਜਵਿੰਦਰ ਸਿੰਘ ਰਾਜੂ ਦੇ ਪਿਤਾ ਹਰਦੀਪ ਸਿੰਘ, ਜਿਨ੍ਹਾਂ ਦਾ 17 ਜਨਵਰੀ ਨੂੰ ਅਚਨਾਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੋਮਵਾਰ ਨੂੰ ਸਵੇਰੇ 11 ਵਜੇ ਪਾਏ ਜਾ ਰਹੇ ਹਨ। ਇਸ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਕਿਸ਼ਨ ਸਿੰਘ ਜੀ ਪਿੰਡ ਘਰਿਆਲੀ ਰਾੜੇ ਵਾਲੀ ਵਿਖੇ ਦੁਪਹਿਰ 1 ਵਜੇ ਤਕ ਹੋਵੇਗੀ। ਇਸ ਮੌਕੇ ਸਵ. ਹਰਦੀਪ ਸਿੰਘ ਨੂੰ ਵੱਖ-ਵੱਖ ਰਾਜਨੀਤਿਕ ਆਗੂ, ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।