- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਦੇ 12ਵੇਂ ਆਮ ਬਜਟ ਨੂੰ ਸਥਾਨਕ ਆਗੂਆਂ ਨੇ ਦੱਸਿਆ ਪੰਜਾਬ ਲਈ ਨਿਰਾਸ਼ਾਜਨਕ

- ਜਿੱਥੇ ਨਿਰਾਸ਼ਾਜਨਕ ਦੱਸਿਆ ਉੱਥੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਸਹੀ ਨਾ ਹੋਣਾ ਦੱਸਿਆ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਐਤਵਾਰ ਨੂੰ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕੀਤਾ ਗਿਆ। ਕੇਂਦਰ ਸਰਕਾਰ ਨੇ ਪੰਜਾਬ ਨੂੰ ਅੱਖੋਂ-ਪਰੋਖੇ ਕੀਤਾ ਹੈ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਨੂੰ ਪੰਜਾਬ ਲਈ ਨਿਰਾਸ਼ਾਜਨਕ ਦੱਸਿਆ ਗਿਆ। ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।
- ਕੇਂਦਰ ਸਰਕਾਰ ਦੇ ਬਜਟ ’ਚੋਂ ਪੰਜਾਬ ਨੂੰ ਕੀਤਾ ਨਜ਼ਰਅੰਦਾਜ਼ : ਹਰਪ੍ਰੀਤ ਸਿੰਘ ਸੰਧੂ
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ’ਤੇ ਸਨ, ਪਰ ਫਿਰ ਵੀਂ ਪੇਸ਼ ਕੀਤੇ ਗਏ ਬਜਟ ਵਿਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਹ ਕੇਂਦਰੀ ਬਜਟ ਪੰਜਾਬ ਤੇ ਭਾਰਤ ਦੇ ਲੋਕਾਂ ਦੁਆਰਾ ਦਿੱਤੇ ਟੈਕਸਾਂ ਦਾ ਪੈਸਾ, ਜੋ ਕਿ ਹਰੇਕ ਸਟੇਟ ਨੂੰ ਬਣਦਾ ਹਿੱਸਾ ਦਿੱਤਾ ਜਾਂਦਾ ਹੈ। ਇਹ ਬਜਟ ਭਾਰਤੀ ਜਨਤਾ ਪਾਰਟੀ ਦਾ ਬਜਟ ਨਹੀਂ ਆ ਇਹ ਦੇਸ਼ ਵਾਸੀਆਂ ਦਾ ਬਜਟ ਹੈ।
- ਨੌਜਵਾਨਾਂ ਲਈ ਨਿਰਾਸ਼ਾਜਨਕ ਕੇਂਦਰੀ ਬਜਟ, ਰੁਜ਼ਗਾਰ ਲਈ ਕੋਈ ਰਾਹ ਨਹੀਂ : ਹਰਮਨ ਸੇਖੋਂ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਐਤਵਾਰ ਨੂੰ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਸਿਰਫ਼ ਨਿਰਾਸ਼ਾ ਭਰਿਆ ਹੈ। ਇਸ ਸਬੰਧੀ ਆਪਣਾ ਪ੍ਰਤੀਕਰਮ ਦਿੰਦੇ ਹੋਏ ਨੌਜਵਾਨ ਹਰਮਨ ਸੇਖੋਂ ਸਕੱਤਰ ਯੂਥ ਕਾਂਗਰਸ ਪੰਜਾਬ ਦਾ ਕਹਿਣਾ ਹੈ ਕਿ ਇਸ ਬਜਟ ਵਿਚ ਕਿਸਾਨਾਂ ਲਈ ਕੁਝ ਨਹੀਂ ਹੈ। ਉਨ੍ਹਾਂ ਬਜਟ ਨੂੰ ਨੌਜਵਾਨਾਂ ਲਈ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਇਸ ਵਿਚ ਰੁਜ਼ਗਾਰ ਲਈ ਕੋਈ ਰਾਹ ਨਹੀਂ ਦਿੱਤਾ ਗਿਆ।
- ਰਾਜ ਕੁਮਾਰ ਰਾਜੂ ਨੇ ਕੇਂਦਰ ਸਰਕਾਰ ਦੇ ਬਜਟ ਦੀ ਕੀਤੀ ਨਿਖੇਧੀ
ਕਾਂਗਰਸੀ ਆਗੂ ਰਾਜ ਕੁਮਾਰ ਰਾਜੂ ਨੇ ਕੇਂਦਰ ਸਰਕਾਰ ਦੇ ਬਜਟ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰੀ ਬਜਟ ’ਚ ਪੰਜਾਬ ਨੂੰ ਅੱਖੋ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ’ਚ ਹੋਰਨਾਂ ਸੂਬਿਆਂ ਨੂੰ ਸਪੈਸ਼ਲ ਵਿੱਤੀ ਪੈਕਜ ਦੇਣ ਦਾ ਅਸੀਂ ਵਿਰੋਧ ਨਹੀਂ ਕਰਦੇ। ਇਸ ਬਜਟ ’ਚ ਪੰਜਾਬ ਨੂੰ ਕੋਈ ਵੀ ਵਿੱਤੀ ਪੈਕਜ ਨਾ ਦੇਣਾ ਕੇਂਦਰ ਸਰਕਾਰ ਦੇ ਬਜਟ ਦੀ ਨਿਖੇਧੀ ਕਰਦੇ ਹਾਂ।
- ਕੇਂਦਰੀ ਬਜਟ ਨਾਂਹ-ਪੱਖੀ ਤੇ ਦਿਸ਼ਾਹੀਣ : ਰਾਜਦੀਪ ਬੁੱਟਰ
ਨੌਜਵਾਨ ਰਾਜਦੀਪ ਸਿੰਘ ਬੁੱਟਰ ਨੇ ਕਿਹਾ ਕਿ ਇਹ ਬਜਟ ਨਾਂਹ-ਪੱਖੀ ਤੇ ਦਿਸ਼ਾਹੀਣ ਹੈ। ਖੇਤੀ ਖੇਤਰ ਦੇ ਵਿਕਾਸ ਲਈ ਕੋਈ ਯੋਜਨਾ ਅਤੇ ਵਿਜ਼ਨ ਨਹੀਂ ਹੈ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲਣਗੀਆਂ ਅਤੇ ਕਾਰਪੋਰੇਟ ਸੈਕਟਰ ਕਿਹੜੀਆਂ ਨੌਕਰੀਆਂ ਦੇਵੇਗਾ, ਇਹ ਸਭ ਸਿਰਫ਼ ਇੱਕ ਭੁਲੇਖਾ ਹੈ।