ਆਗੂਆਂ ਨੇ ਗੁਰਮੇਜ਼ ਸਿੰਘ ਦੀ ਯਾਦ ’ਚ ਲਾਇਆ ਬੂਟਾ
ਜੋਨ ਬਾਬਾ ਦੀਪ ਸਿੰਘ ਜੀ ਦੇ ਆਗੂਆਂ ਨੇ ਗੁਰਮੇਜ਼ ਸਿੰਘ ਦੀ ਯਾਦ ’ਚ ਲਗਾਇਆ ਬੂਟਾ
Publish Date: Sun, 01 Feb 2026 05:59 PM (IST)
Updated Date: Sun, 01 Feb 2026 06:01 PM (IST)
- ਚੰਗਾ ਵਾਤਾਵਰਣ ਹੀ ਸਾਡਾ ਚੰਗਾ ਭਵਿੱਖ ਹੋਵੇਗਾ : ਪੰਡੋਰੀ ਸਿੱਧਵਾਂ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਪਿੰਡ ਦਬੁਰਜੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਜ ਸਿੰਘ ਦਬੁਰਜੀ ਜੋ ਕਿ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਗੁਰਮੇਜ ਸਿੰਘ ਜਿੱਥੇ ਸੰਘਰਸ਼ੀ ਯੋਧੇ ਸਨ, ਉੱਥੇ ਹੀ ਉਹ ਵਾਤਾਵਰਣ ਪ੍ਰੇਮੀ ਵੀ ਸਨ। ਇਸ ਲਈ ਉਨ੍ਹਾਂ ਦੀ ਯਾਦ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਦੀਪ ਸਿੰਘ ਜੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਮੀਤ ਪ੍ਰਧਾਨ ਅੰਗਰੇਜ਼ ਸਿੰਘ ਦਬੁਰਜੀ, ਇਕਾਈ ਮੀਤ ਪ੍ਰਧਾਨ ਹਰਜੀਤ ਸਿੰਘ ਮੰਨਣ ਆਦਿ ਨੇ ਅੰਬ ਦਾ ਬੂਟਾ ਲਾਇਆ। ਇਸ ਮੌਕੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਤਾਂ ਰੁੱਖ ਸਾਨੂੰ ਛਾਂ ਦਿੰਦੇ ਹਨ, ਦੂਸਰਾ ਸਾਨੂੰ ਆਕਸੀਜਨ ਮੁਹੱਈਆ ਕਰਵਾ ਕੇ ਸਾਡੀ ਸਿਹਤ ਨੂੰ ਤੰਦਰੁਸਤ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। ਇਸ ਲਈ ਸਮਾਂ ਰਹਿੰਦਿਆਂ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਕਿਉਂਕਿ ਇੱਕ ਰੁੱਖ ਤੇ ਸੌ ਸੁੱਖ ਵਾਲੀ ਗੱਲ ਨੂੰ ਸੰਪੂਰਨ ਰੂਪ ਵਿਚ ਸੱਚ ਕਰ ਕੇ ਆਪਾਂ ਸਾਰੇ ਰਲ ਮਿਲ ਕੇ ਵਾਤਾਵਰਣ ਨੂੰ ਖੁਸ਼ਹਾਲ ਬਣਾ ਸਕੀਏ।