ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ
ਪੱਟੀ ’ਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Sun, 01 Feb 2026 05:01 PM (IST)
Updated Date: Sun, 01 Feb 2026 05:04 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਗਮਨ ਪੁਰਬ ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀ ਰਜਨੀ ਜੀ ਦੇ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪੀ ਕੀਤੇ ਗਏ। ਇਸ ਤੋਂ ਉਪਰੰਤ ਭਾਈ ਗੁਰਚਰਨ ਸਿੰਘ ਰਸੀਆ, ਭਾਈ ਅਮਨਦੀਪ ਸਿੰਘ ਪੱਟੀ ਵਾਲੇ, ਗਿਆਨੀ ਸੰਤੋਖ ਸਿੰਘ ਕਥਾਵਾਚਕ ਸੁਰ ਸਿੰਘ ਦੇ ਜਥਿਆਂ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮਾਂ ਵਿਚ ਵਿਸ਼ੇਸ਼ ਸਹਿਯੋਗ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਜਨੀ ਬਲਬੀਰ ਸਿੰਘ ਲੁਹਾਰੀਆ ਅਤੇ ਮੈਂਬਰਾਂ ਵੱਲੋਂ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਅਤੇ ਜੋਗਾ ਸਿੰਘ ਸਕੱਤਰ ਨੇ ਦੱਸਿਆ ਕਿ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਂਦਾ ਹੈ। ਸਮਾਗਮ ਦੀ ਸਮਾਪਤੀ ਦੌਰਾਨ ਆਏ ਸ਼ਹਿਰੀ ਪਤਵੰਤਿਆਂ ਨੂੰ ਸੁਸਾਇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਟੀ, ਭੁਪਿੰਦਰ ਸਿੰਘ ਮਿੰਟੂ ਮਾਹੀ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ, ਪ੍ਰੇਮ ਪ੍ਰਕਾਸ਼ ਸਿੰਘ ਜੋਲੀ, ਨਿਰਮਲ ਸਿੰਘ ਕੈਸ਼ੀਅਰ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਕਾਕਾ, ਜਗਪ੍ਰੀਤ ਸਿੰਘ, ਅਸ਼ਮੀਤ ਸਿੰਘ, ਸੁਖਮੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਸ਼ਹੀਦ, ਜਸਬੀਰ ਸਿੰਘ, ਕੈਪਟਨ ਮਹਿਲ ਸਿੰਘ, ਮਾਸਟਰ ਸਤਨਾਮ ਸਿੰਘ ਸਿੱਧੂ, ਅਵਤਾਰ ਸਿੰਘ ਖਹਿਰਾ, ਅਜੀਤ ਸਿੰਘ ਘਰਿਆਲਾ, ਬੱਲੂ ਮਹਿਤਾ, ਕੁਲਵਿੰਦਰ ਸਿੰਘ ਮਿੱਠੂ, ਇੰਸਪੈਕਟਰ ਦਰਸ਼ਨ ਸਿੰਘ, ਅਵਤਾਰ ਸਿੰਘ ਢਿੱਲੋਂ, ਦੀਪਕ ਸਿੰਘ, ਐਡਵੋਕੇਟ ਸਮਿੰਦਰ ਸਿੰਘ, ਅਮਿਤ ਸਿੰਘ, ਇਕਬਾਲ ਸਿੰਘ ਜੋਲੀ, ਅਜੇਪਾਲ ਸਿੰਘ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਦੇ ਪ੍ਰਧਾਨ ਗੁਰਮੀਤ ਸਿੰਘ ਹੈਪੀ, ਸੁਖਪਾਲ ਸਿੰਘ ਡਿਪਟੀ, ਸੁਖਮੀਤ ਸਿੰਘ, ਵਰਿੰਦਰ ਪਾਲ ਸਿੰਘ ਬਿੱਲੂ ਆਦਿ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੇ ਡਰਾਈ ਫਰੂਟ ਦੇ ਲੰਗਰ ਵਰਤਾਏ ਗਏ। ਸਟੇਜ ਸਕੱਤਰ ਦੀ ਬਾਖੂਬੀ ਸੇਵਾ ਸੁਰਿੰਦਰ ਸਿੰਘ ਸ਼ਿੰਦਾ ਵਲੋਂ ਨਿਭਾਈ ਗਈ ਅਤੇ ਸਮਾਪਤੀ ਦੀ ਅਰਦਾਸ ਬਾਬਾ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ।