ਖੇਮਕਰਨ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਗਰਮੀ ਤੇਜ਼
ਖੇਮਕਰਨ ਹਲਕੇ ’ਚ ਸ੍ਰੋਮਣੀ ਅਕਾਲੀ ਦਲ ਦੀ ਸਰਗਰਮੀ ਤੇਜ਼
Publish Date: Sun, 01 Feb 2026 04:54 PM (IST)
Updated Date: Sun, 01 Feb 2026 04:55 PM (IST)

- 18 ਫਰਵਰੀ ਨੂੰ ਅਮਰਕੋਟ ’ਚ ਵਿਸ਼ਾਲ ਰੈਲੀ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜਣਗੇ - ਅਕਾਲੀ ਆਗੂਆਂ ਨੇ ਹਲਕਾ ਵਾਸੀਆਂ ਨੂੰ ਰੈਲੀ ’ਚ ਪਹੁੰਚਣ ਲਈ ਦਿੱਤਾ ਸੱਦਾ ਰਾਜਵਿੰਦਰ ਸਿੰਘ ਰਾਜੂ, •ਪੰਜਾਬੀ ਜਾਗਰਣ ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ 18 ਫਰਵਰੀ ਨੂੰ ਅਮਰਕੋਟ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ। ਇਸ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੇਗੀ। ਇਸ ਸਬੰਧੀ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਅਕਾਲੀ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਅਤੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਰੈਲੀ ਦੀਆਂ ਤਿਆਰੀਆਂ, ਲੋਕ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਅਤੇ ਹਲਕੇ ਦੇ ਹਰ ਵਰਗ ਤਕ ਸੱਦਾ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਨੌਜਵਾਨ ਵਰਗ ਲਗਾਤਾਰ ਜੁੜ ਰਿਹਾ ਹੈ, ਜੋ ਪਾਰਟੀ ਲਈ ਇੱਕ ਵੱਡਾ ਹੌਂਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮਜ਼ਬੂਤ ਤੇ ਭਰੋਸੇਯੋਗ ਵਿਕਲਪ ਵਜੋਂ ਦੇਖ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਮਰਕੋਟ ਦੀ ਰੈਲੀ ਇਸ ਤਿਆਰੀ ਦਾ ਸਪੱਸ਼ਟ ਪ੍ਰਮਾਣ ਹੋਵੇਗੀ। ਸੂਤਰਾਂ ਅਨੁਸਾਰ ਜਾਣਕਾਰੀ ਹੈ ਕਿ ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਡੀ ਗਿਣਤੀ ’ਚ ਰੈਲੀ ਵਿਚ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਇਸ ਮੌਕੇ ਸਾਬਕਾ ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਗੁਰਲਾਲ ਸਿੰਘ ਮਹਿਮਦਪੁਰ, ਸੱਜਣ ਸਿੰਘ ਸ਼ਾਹ ਨਾਰਲੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਵਾੜਾ, ਮਨਜੀਤ ਸਿੰਘ ਸਿੰਘਪੁਰਾ, ਜ਼ੋਨ ਇੰਚਾਰਜ ਹਰਭਜਨ ਸਿੰਘ ਕਾਲੇ, ਯੂਥ ਅਕਾਲੀ ਆਗੂ ਗੁਰਜੰਟ ਸਿੰਘ ਵਲਟੋਹਾ, ਖਾਨ ਵਲਟੋਹਾ, ਨਿਰਧਾਰਤ ਸਿੰਘ ਥੇਹ ਸਰਹਾਲੀ, ਮਨਜੀਤ ਸਿੰਘ ਦੋਦੇ, ਸਤਨਾਮ ਸਿੰਘ ਮੱਖੀ, ਜਸਕਰਨ ਸਿੰਘ ਭਿੱਖੀਵਿੰਡ, ਸਿਮਰਨਜੀਤ ਸਿੰਘ ਮਨਾਵਾਂ, ਮਨਪ੍ਰੀਤ ਸਿੰਘ ਸਿੱਧਵਾਂ, ਜੁਗਰਾਜ ਸਿੰਘ ਰਾਜਾ, ਗੁਰਜੰਟ ਸਿੰਘ ਰਾਜੋਕੇ, ਕੁਲਦੀਪ ਸਿੰਘ ਖਾਲਸਾ, ਕੈਪਟਨ ਗੁਰਜਿੰਦਰ ਸਿੰਘ ਬਲੇਹਰ, ਜੋਬਨ ਚੂੰਘ, ਅਰਸ਼ ਨਾਰਲੀ, ਗੁਰਵਿੰਦਰ ਸਿੰਘ, ਡਾ. ਦਿਲਬਾਗ ਸਿੰਘ ਸੁਰਸਿੰਘ, ਅਕਾਸ਼ ਸਿੰਘ ਸਿੰਘਪੁਰਾ, ਹਰਪਾਲ ਸਿੰਘ ਦਿਆਲਪੁਰਾ, ਹਰਚੰਦ ਸਿੰਘ ਭਿੱਖੀਵਿੰਡ, ਅਮਰਪ੍ਰੀਤ ਸਿੰਘ ਸਿੰਘਪੁਰਾ, ਬਾਬਾ ਹਰਪ੍ਰੀਤ ਸਿੰਘ ਸਿੰਘਪੁਰਾ, ਜਸਬੀਰ ਸਿੰਘ ਸਿੰਘਪੁਰਾ, ਲਖਵਿੰਦਰ ਸਿੰਘ ਸਿੰਘਪੁਰਾ, ਸਰਵਨ ਸਿੰਘ ਸਿੰਘਪੁਰਾ, ਤਰਸੇਮ ਸਿੰਘ ਸਿੰਘਪੁਰਾ, ਤਾਜ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਸੁੱਖ ਗਿੱਲ ਆਦਿ ਅਕਾਲੀ ਆਗੂ ਹਾਜ਼ਰ ਸਨ।