ਸੀਵਰੇਜ ਜਾਮ ਰਹਿਣ ਕਾਰਨ ਗਲੀ ਵਾਸੀ ਪਰੇਸ਼ਾਨ
ਸੀਵਰੇਜ਼ ਸਿਸਟਮ ਜਾਮ ਰਹਿਣ ਕਾਰਨ ਗਲੀ ਨਿਵਾਸੀ ਪ੍ਰੇਸ਼ਾਨ
Publish Date: Sun, 01 Feb 2026 04:50 PM (IST)
Updated Date: Sun, 01 Feb 2026 04:52 PM (IST)

ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ਦੀ ਵਾਰਡ ਨੰਬਰ 5 ਵਿਚ ਪੈਂਦੇ ਮੁਹੱਲਾ ਨਾਨਕਸਰ ਸਿਵਲ ਹਸਪਤਾਲ ਦੀ ਬੈਕਸਾਈਡ ’ਤੇ ਪੈਂਦੀ ਗਲੀ ਤੀਰਥ ਰਾਮ ਵਾਲੀ ਦੀ ਹਾਲਤ ਪਿਛਲੇ ਕਾਫੀ ਸਾਲਾਂ ਤੋਂ ਖ਼ਸਤਾ ਹੋਈ ਪਈ ਹੈ ਅਤੇ ਗਲੀ ਜਗ੍ਹਾ-ਜਗ੍ਹਾ ਤੋਂ ਟੁੱਟੀ ਪਈ ਹੈ, ਜਿਸ ਕਾਰਨ ਜਿੱਥੇ ਗਲੀ ਵਾਸੀ ਪਰੇਸ਼ਾਨ ਹਨ, ਉੱਥੇ ਗਲੀ ਵਿਚ ਲੰਘਣ ਵਾਲੇ ਰਾਹਗੀਰ ਵੀ ਪਰੇਸ਼ਾਨ ਹਨ ਕਿਉਂਕਿ ਗਲੀ ਵਿਚ ਟੋਏ ਪਏ ਹੋਏ ਹਨ ਅਤੇ ਬਜ਼ੁਰਗਾਂ ਅਤੇ ਬੱਚਿਆਂ ਦਾ ਲੰਘਣਾ ਹੋਰ ਮੁਸ਼ਕਿਲ ਹੋਇਆ ਪਿਆ ਹੈ। ਇਸ ਸਬੰਧੀ ਗਲੀ ਵਾਸੀ ਗੁਰਭਾਗ ਸ਼ਰਮਾ, ਮਲੂਕ ਸਿੰਘ, ਮਲਕੀਤ ਸਿੰਘ ਮੱਲ੍ਹੀ, ਨਿਖਿਲ ਸ਼ਰਮਾ, ਨਿਤਿਨ ਸ਼ਰਮਾ, ਗੁਰਪ੍ਰੀਤ ਸਿੰਘ ਸੋਨੂੰ, ਗੁਰਵਿੰਦਰ ਸਿੰਘ ਲੱਕੀ, ਬਲਜੀਤ ਸਿੰਘ, ਜਤਿੰਦਰ ਸਿੰਘ, ਕਰਨ, ਤਰਸੇਮ ਸਿੰਘ ਅਤੇ ਹੋਰਨਾਂ ਆਦਿ ਨੇ ਦੱਸਿਆ ਕਿ ਗਲੀ ਬਣੀ ਨੂੰ ਕਈ ਸਾਲ ਹੋ ਗਏ ਹਨ ਅਤੇ ਇਸ ਦੀ ਹਾਲਤ ਹੁਣ ਬਹੁਤ ਖ਼ਸਤਾ ਹਾਲਤ ਵਿਚ ਹੋ ਚੁੱਕੀ ਹੈ, ਉੱਥੇ ਅਕਸਰ ਹੀ ਗਲੀ ਵਿਚਲਾ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਅਤੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਉੱਥੇ ਗੰਦੇ ਪਾਣੀ ਵਿਚੋਂ ਲੋਕ ਲੰਘਣ ਲਈ ਮਜਬੂਰ ਹੋ ਰਹੇ ਹਨ ਅਤੇ ਗਲੀ ਕਈ ਜਗ੍ਹਾ ਤੋਂ ਟੁੱਟੀ ਹੋਣ ਕਾਰਨ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਵਿਧਾਇਕ ਹਰਮੀਤ ਸਿੰਘ ਸੰਧੂ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਗਲੀ ਤੀਰਥ ਰਾਮ ਵਾਲੀ ਨੂੰ ਜਲਦੀ ਤੋਂ ਜਲਦੀ ਨਵਾਂ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।