ਚੇਅਰਮੈਨ ਕੰਬੋਕੇ ਨੇ ਸੰਧੂ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਚੇਅਰਮੈਨ ਭਗਵੰਤ ਸਿੰਘ ਕੰਬੋਕੇ ਨੇ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ
Publish Date: Sun, 01 Feb 2026 04:43 PM (IST)
Updated Date: Sun, 01 Feb 2026 04:46 PM (IST)
ਜਗਦੀਸ਼ ਰਾਜ, •ਪੰਜਾਬੀ ਜਾਗਰਣ ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਵੱਲੋਂ ਬੀਤੇ ਦਿਨ ਸਵ. ਅਵਤਾਰ ਸਿੰਘ ਸੰਧੂ ਦਾਸੂਵਾਲ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਡਾ. ਸਰਵਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰਸੰਨ ਸਿੰਘ ਭੋਲਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਕੋਟਲੀ, ਕਿਸਾਨ ਆਗੂ ਪ੍ਰਧਾਨ ਸਿੰਘ ਜੋਧ ਸਿੰਘ ਵਾਲਾ ਅਤੇ ਇਲਾਕੇ ਦੇ ਹੋਰ ਮੋਹਤਬਰਾਂ ਵੱਲੋਂ ਦਵਿੰਦਰ ਸਿੰਘ ਸੰਧੂ ਦਾਸੂਵਾਲ, ਹੀਰਾ ਸਿੰਘ ਸੰਧੂ ਦਾਸੂਵਾਲ, ਭਗਵੰਤ ਸਿੰਘ ਦਾਸੂਵਾਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।