ਮਾਂ ਬਗਲਾ ਮੁਖੀ ਧਾਮ ’ਚ ਸੰਤ ਸਮਾਜ ਦਾ ਭਰਵਾਂ ਸਵਾਗਤ
ਮਾਂ ਬਗਲਾ ਮੁਖੀ ਧਾਮ ਪੱਟੀ ’ਚ ਮਹੰਤ ਰਵੀ ਪੁਰੀ ਦੀ ਅਗਵਾਈ ’ਚ ਸੰਤ-ਸਮਾਜ ਦਾ ਭਰਵਾਂ ਸਵਾਗਤ
Publish Date: Sun, 01 Feb 2026 04:37 PM (IST)
Updated Date: Sun, 01 Feb 2026 04:40 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਵੱਖ-ਵੱਖ ਸੂਬਿਆਂ ਤੋਂ ਸੰਤ ਮਹਾਪੁਰਸ਼ਾਂ ਦਾ ਮਹੰਤ ਰਵੀ ਪੁਰੀ ਦੀ ਅਗਵਾਈ ਵਿਚ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਪਹਿਲਾਂ ਗੇਟ ’ਤੇ ਸੰਤ ਸਮਾਜ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਉਪਰੰਤ ਮੰਦਰ ਵਿਖੇ ਭਗਤਾਂ ਵੱਲੋਂ ਜੀ ਆਇਆਂ ਆਖਿਆ ਗਿਆ। ਇਸ ਮੌਕੇ ਮਹੰਤ ਰਵੀ ਪੁਰੀ ਨੇ ਕਿਹਾ ਕਿ ਸੰਤ ਸਮਾਜ ਦਾ ਪੱਟੀ ਦੀ ਧਰਤੀ ’ਤੇ ਪਹੁੰਚਣਾ ਅਤੇ ਸੰਗਤਾਂ ਨੂੰ ਦਰਸ਼ਨ ਦੇਣੇ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸੰਤ ਸਮਾਜ ਨੂੰ ਪਹਿਲ ਦਿੰਦੇ ਹਨ ਅਤੇ ਸਮਾਗਮ ਦੀ ਆਰੰਭਤਾ ਉਨ੍ਹਾਂ ਪਾਸੋਂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਮਹਾਰਾਜ ਬਾਬਾ ਆਨੰਦ ਗਿਰੀ ਜੀ ਦੇ ਉੱਦਮਾਂ ਸਦਕਾ ਹੀ ਵੱਖ-ਵੱਖ ਸੂਬਿਆਂ ਤੋਂ ਸੰਤ ਮਹਾਪੁਰਸ਼ਾਂ ਵੱਲੋਂ ਸ਼ਹਿਰ ਦੀ ਪਰਿਕਰਮਾ ਵਿਚ ਹਿੱਸਾ ਲਿਆ ਹੈ। ਇਸ ਮੌਕੇ ਮਹੰਤ ਰਵੀ ਪੁਰੀ ਅਤੇ ਭਗਤਾਂ ਵੱਲੋਂ ਸੰਤ ਸਮਾਜ ਦਾ ਭਰਪੂਰ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਸੇਖੋਂ, ਦੀਪਕ ਮਹਿਤਾ, ਗੌਰਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ, ਕਰਮ ਸਿੰਘ ਏਆਰ, ਮਨੋਜ ਕੁਮਾਰ ਸ਼ਰਮਾ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਕਸ਼ੇ ਖੰਨਾ, ਸੰਨੀ ਸ਼ਰਮਾ, ਅਮਿਤ ਅਰੋੜਾ, ਲਵ ਮਹਿਤਾ, ਵਿਨੋਦ ਕੁਮਾਰ ਗੱਪਾ, ਸੰਦੀਪ ਅਰੋੜਾ, ਅਰਸ਼, ਕੁਲਜੀਤ ਸਿੰਘ ਸਰਾਫ਼, ਪਵਨ ਜੈਨ, ਲਲਿਤ ਸੁਧੀਰ, ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਨ ਸ਼ਰਮਾ, ਰਾਹੁਲ ਮਹਿਤਾ, ਅਚਾਰੀਆ ਸੰਤੋਸ਼ ਸ਼ਰਮਾ, ਪਾਲ ਭੰਡਾਰੀ, ਰਾਜਾਸੇਠੀ, ਸੋਨੂੰ ਅਰੋੜਾ, ਪਵਨ ਜੈਨ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।