- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਂ ਸ਼ਿਵਰਾਤਰੀ ਮੇਲੇ ਸਬੰਧੀ ਵੱਖ-ਵੱਖ ਰਾਜਾਂ ਤੋਂ ਪੁੱਜੇ ਸੰਤ-ਮਹਾਂਪੁਰਸ਼ ਨੇ ਪੱਟੀ ਸ਼ਹਿਰ ਦੀ ਕੀਤੀ ਪਰਿਕਰਮਾ

- 2 ਤੋਂ 10 ਤਕ ਮਹਾਂ ਰੁਧਰ ਯੱਗ, ਸੰਤ ਸੰਮੇਲਨ ’ਤੇ ਹੋਣਗੇ ਲੋੜਵੰਦ ਜੋੜਿਆਂ ਦੇ ਵਿਆਹ : ਬਾਬਾ ਆਨੰਦ ਗਿਰੀ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਹਰੀ ਹਰ ਰੋਹੀ ਮੰਦਰ ਵਿਖੇ ਮਹਾਸ਼ਿਵਰਾਤਰੀ ਮੇਲੇ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸੂਬਿਆਂ ਤੋਂ ਸੰਤ ਮਹਾਪੁਰਸ਼ ਪੱਟੀ ਪਹੁੰਚੇ। ਜਿਨ੍ਹਾਂ ਦਾ ਹਰੀ ਹਰ ਰੋਹੀ ਮੰਦਰ ਪੱਟੀ ਵਿਖੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਹੋਇਆ। ਬਾਬਾ ਆਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਸੈਕਟਰੀ ਰਸਾ ਆਨੰਦ ਗਿਰੀ ਪਟਿਆਲਾ, ਸਨਾ ਆਨੰਦ ਗਿਰੀ ਹਰਿਦੁਆਰ ਵਾਲੇ, ਮਹੰਤ ਰੋਹਿਤ ਆਨੰਦ ਗਿਰੀ ਰਿਸ਼ੀਕੇਸ਼ ਉਤਰਾਖੰਡ, ਰਾਮ ਦਾਸ ਮੱਧਪ੍ਰਦੇਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ ਹਰੀ ਹਰ ਰੋਹੀ ਮੰਦਰ ਵਿਖੇ ਪਹੁੰਚ ਗਏ ਹਨ। ਇਸ ਮੌਕੇ ਸੰਨਿਆਸ ਆਸ਼ਰਮ ਦੇ ਮੁਖੀ ਅਤੇ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਮਹਾਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵਰਾਤਰੀ ਅਤੇ ਮਹਾਂ ਕੁੰਭਮੇਲਾ ਪੰਜ ਚਰਨਾਂ ਵਿਚ ਮਨਾਇਆ ਜਾਣਾ ਹੈ। ਅੱਜ ਦੂਜੇ ਚਰਨ ਵਿਚ ਸ਼੍ਰੀ ਵਿਸ਼ਵੇਸਵਰੀ ਭਾਰਤੀ ਮਾਤਾ ਮਹੰਤ ਸ਼੍ਰੀ ਲੰਮੇ ਆਸ਼ਰਮ ਹੈਦਰਾਬਾਦ, ਮਹੰਤ ਮਾਤਾ ਪ੍ਰੇਮ ਗਿਰੀ ਗੁੜਗਾਓਂ, ਮਹੰਤ ਅਸ਼ੋਕ ਗਿਰੀ ਗੁੜਗਾਓਂ, 1008 ਮਹਾਂ ਮੰਡ ਲੇਸ਼ਵਰ ਰਿਸ਼ੀ ਭਾਗੀ ਮਹਾਰਾਜ ਵੇਦਾਂਤ ਆਚਾਰੀਆ, ਮਹੰਤ ਜੈ ਸ਼ੰਕਰ, ਮਹੰਤ ਦੇਵ ਦੱਤ ਜੇ ਐਂਡ ਕੇ, ਮਹੰਤ ਮੋਹਨ ਗਿਰੀ ਮਹਾਰਾਜ, ਰਮੇਸ਼ ਗਿਰੀ ਮਹਾਂ ਪੁਰਸ਼ਾਂ ਦੁਆਰਾ ਭੂਮੀ ਪੂਜਨ ਕਰ ਕੇ ਸਮਾਗਮਾਂ ਦੀ ਆਰੰਭਤਾ ਕੀਤੀ ਗਈ।
ਅੱਜ ਸੰਤ-ਸਮਾਜ ਵੱਲੋਂ ਸ਼ਹਿਰ ਵਿਚ ਪਰਿਕਰਮਾ ਕੀਤੀ ਗਈ। ਸੰਤ ਮਹਾਪੁਰਸ਼ ਹਰੀ ਹਰ ਰੋਹੀ ਮੰਦਰ ਤੋਂ ਰਵਾਨਾ ਹੋ ਕੇ ਬੰਗਲਾ ਮੁਖੀ ਮੰਦਰ ਪਹੁੰਚੇ, ਜਿੱਥੇ ਮੰਦਰ ਦੇ ਮਹੰਤ ਰਵੀ ਪੁਰੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸ਼ਿਵ ਭਗਤਾਂ ਦੇ ਘਰਾਂ ਵਿਚ ਪਹੁੰਚ ਕੇ ਸੰਤ-ਸਮਾਜ ਨੇ ਆਸ਼ੀਰਵਾਦ ਦਿੱਤਾ। ਸਰਹਾਲੀ ਰੋਡ ਵਿਖੇ ਮਨੀ ਬੇਦੀ ਅਤੇ ਪਰਿਵਾਰ ਵਲੋਂ ਸੰਤ-ਸਮਾਜ ਦਾ ਸਵਾਗਤ ਕੀਤਾ ਗਿਆ। ਚੌਕ ਕਹੀਆਂ ਵਾਲਾ ਵਿਖੇ ਅਮਨ ਪੁਰੀ ਅਤੇ ਦੁਕਾਨਦਾਰਾਂ ਨੇ ਸੰਤ-ਸਮਾਜ ਨੂੰ ‘ਜੀ ਆਇਆਂ’ ਆਖਿਆ ਅਤੇ ਦੁੱਧ ਦਾ ਲੰਗਰ ਲਾ ਕੇ ਸੇਵਾ ਕੀਤੀ। ਜਤਿਨ ਸ਼ਰਮਾ ਪਟਵਾਰੀ ਪ੍ਰਧਾਨ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਪੱਟੀ ਦੇ ਘਰ ਸੰਤ ਸਮਾਜ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2 ਫਰਵਰੀ ਸਵੇਰੇ 9 ਵਜੇ ਸ਼੍ਰੀ ਰਾਮ ਚਰਿੱਤਰ ਤੀਰਥ ਨੇਮ ਸਾਰਵ, ਸ਼੍ਰੀ ਰਾਜੇ ਸਵਾਰਾ ਆਨੰਦ ਗਿਰੀ ਮਹਾਰਾਜ ਦੁਆਰਾ ਆਰੰਭਤਾ ਕੀਤੀ ਜਾਵੇਗੀ ਅਤੇ ਦੁਪਹਿਰ ਸਮੇਂ ਲੋੜਵੰਦ ਪਰਿਵਾਰਾਂ ਦੇ ਬੱਚੇ-ਬੱਚੀਆਂ ਦੇ ਸਮੂਹ ਵਿਆਹਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਲਗਾਤਾਰ 10 ਫਰਵਰੀ ਤਕ ਰੋਜ਼ਾਨਾ ਕੀਤੀਆਂ ਜਾਣਗੀਆਂ।
ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਐਡਵਾਈਜ਼ਰ ਰਮਨ ਸੂਦ, ਮਾਸਟਰ ਸੁਖਦੇਵ ਰਾਜ ਸ਼ਰਮਾ, ਭਵਨ ਕੁਮਾਰ ਟਾਹ, ਰਾਕੇਸ਼ ਕੁਮਾਰ ਪਾਸੀ, ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ, ਕੇਸ਼ਵ ਸ਼ਰਮਾ ਵਿੱਤ ਸਕੱਤਰ, ਕੈਸ਼ੀਅਰ ਸੋਨੂੰ ਬੇਦੀ, ਰਾਜੇਸ਼ ਸਭਰਵਾਲ, ਜੋਨੀ ਬੇਦੀ, ਰਾਹੁਲ ਮਹਿਤਾ, ਗੌਤਮ, ਰਘੂ ਸ਼ਰਮਾ, ਮਨੂੰ ਸ਼ਰਮਾ, ਸੱਤਾ, ਅੰਮ੍ਰਿਤ ਕੁਮਾਰ ਅਤੇ ਵੀਰ ਸਿੰਘ, ਅਮਿਤ ਕੁਮਾਰ, ਰਵੀ, ਸਚਿਨ ਸੂਦ, ਰਘੂ ਰਾਮ, ਰਾਮ ਨਾਰਾਇਣ, ਸ਼ਿਵਾ, ਵਿੱਕੀ ਗਨਪਤੀ, ਪੰਡਤ ਤਰੁਣ ਸ਼ਰਮਾ, ਚੰਦਨ ਭਨੋਟ, ਰਾਜਨ ਅਰੋੜਾ, ਮਾਇਕ ਭਨੋਟ, ਪੰਡਤ ਅਮਿਤ ਤਿਵਾੜੀ, ਸੰਜੂ ਮਰਵਾਹਾ, ਅੰਕੁਸ਼ ਗਰਗ, ਸਾਹਿਲ ਗਰੋਵਰ, ਬੰਟੀ ਦੇਵਗਨ, ਸ਼ੇਰੂ, ਜਤਿਨ ਆਦਿ ਹਾਜ਼ਰ ਸਨ।