ਐਂਟੀ ਕੁਰੱਪਸ਼ਨ ਸੁਸਾਇਟੀ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਲਾਇਆ ਲੰਗਰ ਭੰਡਾਰਾ
ਐਂਟੀ ਕੁਰੱਪਸ਼ਨ ਸੁਸਾਇਟੀ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਲਗਾਇਆ ਲੰਗਰ ਭੰਡਾਰਾ
Publish Date: Fri, 30 Jan 2026 09:24 PM (IST)
Updated Date: Fri, 30 Jan 2026 09:25 PM (IST)

- ਰਾਜਸੀ ਆਗੂਆਂ, ਅਧਿਕਾਰੀਆਂ ਤੇ ਸਮਾਜ ਸੇਵੀਆਂ ਨੇ ਭਰੀ ਭੰਡਾਰੇ ’ਚ ਹਾਜ਼ਰੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋ ਸਾਲਾਨਾ ਲੰਗਰ ਭੰਡਾਰਾ ਰੇਲਵੇ ਰੋਡ ਤਰਨਤਾਰਨ ਵਿਖ਼ੇ ਸਥਿਤ ਜਥੇਬੰਦੀ ਦੇ ਦਫ਼ਤਰ ਕੋਲ ਸਾਥੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਆਗੂਆਂ, ਅਧਿਕਾਰੀਆਂ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਪਹੁੰਚ ਕੇ ਲੰਗਰ ਭਡੰਰਾ ਵਿਚ ਸੇਵਾ ਨਿਭਾਈ। ਜਦੋਂਕਿ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਲੰਗਰ ਭੰਡਾਰੇ ਵਿਚ ਤਰਨਤਾਰਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਕੰਵਲਜੀਤ ਸਿੰਘ, ਸੁਪਰਡੈਂਟ ਬਲਜਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ, ਭਗਵਾਂ ਸੈਨਾ ਸੰਗਠਨ ਦੇ ਪ੍ਰਧਾਨ ਪੰਕਜ ਦਵੇਸਰ, ਟ੍ਰੈਫਿਕ ਇੰਚਾਰਜ ਦਿਲਬਾਗ ਸਿੰਘ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਸ਼ਿਵ ਸੈਨਾ ਰਾਸ਼ਟਰਵਾਦੀ ਦੇ ਪੰਜਾਬ ਪ੍ਰਧਾਨ ਸਚਿਨ ਬਹਿਲ, ਸ਼ਿਵ ਸੈਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ, ਕੌਂਸਲਰ ਮਨੋਜ ਅਗਨੀਹੋਤਰੀ, ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੋਹਕਾ, ਕੌਂਸਲਰ ਭਗਵਾਨ ਸਿੰਘ, ਅੱਡਾ ਬਜ਼ਾਰ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਨਵਰੂਪ ਸਿੰਘ ਡਾਲੇਕੇ, ਸੀਨੀਅਰ ਕਾਗਰਸੀ ਆਗੂ ਕਸ਼ਮੀਰ ਸਿੰਘ ਭੋਲਾ, ਭਾਜਪਾ ਆਗੂ ਸੁਰਿੰਦਰ ਸਿੰਘ ਸ਼ਿੰਦਾ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅੰਜੂ ਵਰਮਾ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਨਗਰ ਸੁਧਾਰ ਟਰਸਟ ਦੇ ਮੈਂਬਰ ਰੁਪਿੰਦਰ ਕੌਰ, ਦੀਪਕ ਬੌਬੀ ਸੂਦ, ਡਾ. ਰਮਨ ਗੁਪਤਾ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬੀਐੱਸ ਸਾਹਿਲ ਅਤੇ ਸਮੂਹ ਅਹੁਦੇਦਾਰਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਸੁਰਜੀਤ ਅਹੂਜਾ, ਆਰਐੱਨ ਸਿੰਘ, ਗੁਰਿੰਦਰ ਸਿੰਘ ਟਿੰਕੂ, ਆਦੇਸ਼ ਅਗਨੀਹੋਤਰੀ, ਅਰੁਣ ਕੁਮਾਰ ਗੱਬਰ, ਪਰਮਿੰਦਰ ਸਿੰਘ ਪੋਮੀ, ਕਰਨ ਅਰੋੜਾ, ਕਰਨ ਚਾਵਲਾ, ਹਰਵਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ, ਸੰਦੀਪ ਸਿੰਘ ਵਧਵਾ, ਗੁਰਨਾਮ ਸਿੰਘ, ਜਤਿੰਦਰ ਸਿੰਘ, ਰਵੀ ਅਰੋੜਾ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਸੁਖਬਾਜ ਸਿੰਘ, ਰਾਜਾ ਰਣਵੀਰ ਸਿੰਘ, ਰਵੀ ਕੁਮਾਰ, ਡਾ. ਮਨਜਿੰਦਰ ਸਿੰਘ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਵੀ ਮੌਜੂਦ ਸਨ।