ਐੱਫਡੀ ਦਾ ਕਹਿ ਕੇ ਗਲਤ ਪਾਲਿਸੀ ਕਰਨ ਦਾ ਦੋਸ਼, ਦੋ ਨਾਮਜ਼ਦ
ਐੱਫਡੀ ਦਾ ਕਹਿ ਕੇ ਗਲਤ ਪਾਲਿਸੀ ਕਰਨ ਦਾ ਦੋਸ਼, ਦੋ ਨਾਮਜ਼ਦ
Publish Date: Fri, 30 Jan 2026 06:58 PM (IST)
Updated Date: Fri, 30 Jan 2026 07:01 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਐੱਫਡੀ ਦਾ ਕਹਿ ਕੇ ਇੱਕ ਵਿਅਕਤੀ ਦੀ ਗਲਤ ਪਾਲਿਸੀ ਕਰਦਿਆਂ 2.60 ਲੱਖ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਤਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਦੋ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜਸਵੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਾਨ ਛਾਪੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੰਗਲ ਸਿੰਘ ਅਤੇ ਰਵੀਸ਼ੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੰਬਾ ਖੁਰਦ ਨੇ ਉਸ ਨੂੰ ਤਿੰਨ ਲੱਖ ਰੁਪਏ ਦੀ ਐੱਫਡੀ ਕਰਨ ਦਾ ਕਹਿ ਕੇ ਦੱਸਿਆ ਸੀ ਕਿ ਹਰ ਸਾਲ 12 ਫ਼ੀਸਦੀ ਵਿਆਜ ਨਾਲ ਪੈਸੇ ਮਿਲਣਗੇ। ਪਰ ਉਸ ਦੀ ਦਸ ਸਾਲ ਦੀ ਗਲਤ ਪਾਲਿਸੀ ਕਰ ਦਿੱਤੀ, ਜਿਸ ਵਿਚ ਉਸ ਨੂੰ ਹਰ ਸਾਲ ਡੇਢ ਲੱਖ ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਨੇ ਉਸ ਨਾਲ 2 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। 18 ਨਵੰਬਰ 2025 ਨੂੰ ਦਿੱਤੀ ਉਕਤ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਮੰਗਲ ਸਿੰਘ ਤੇ ਰਵੀਸ਼ੇਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।