1 ਫਰਵਰੀ ਨੂੰ ਮਨਾਇਆ ਜਾਵੇਗਾ ਸਪਰਿੰਗ ਫੈਸਟੀਵਲ ਮੇਲਾ : ਪ੍ਰਿੰਸੀਪਲ ਖੁਰਾਣਾ
ਵੁੱਡ ਬਲੋਜ਼ਮ ਸਕੂਲ ਤਰਫੋਂ 1 ਫਰਵਰੀ ਨੂੰ ਸਪਰਿੰਗ ਫੈਸਟੀਵਲ ਮੇਲਾ ਮਨਾਇਆ ਜਾਵੇਗਾ: ਪ੍ਰਿੰਸੀਪਲ ਖੁਰਾਨਾ
Publish Date: Fri, 30 Jan 2026 06:45 PM (IST)
Updated Date: Fri, 30 Jan 2026 06:49 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਵੁੱਡ ਬਲੋਜ਼ਮ ਸੀਨੀਅਰ ਸਕੂਲ ਕੈਰੋਂ ਅਤੇ ਵੁੱਡ ਬਲੋਜ਼ਮ ਜੂਨੀਅਰ ਸਕੂਲ ਪੱਟੀ ਵੱਲੋਂ 1 ਫਰਵਰੀ ਐਤਵਾਰ ਨੂੰ ਸਪਰਿੰਗ ਫੈਸਟੀਵਲ ਮੇਲਾ ਬੜੀ ਧੂਮਧਾਮ ਨਾਲ ਵੁੱਡ ਬਲੋਜ਼ਮ ਸਕੂਲ ਕੈਰੋਂ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਤਾਨੀਆ ਖੁਰਾਣਾ ਨੇ ਦੱਸਿਆ ਕਿ ਇਹ ਸਪਰਿੰਗ ਫੈਸਟੀਵਲ ਮੇਲਾ 1 ਫਰਵਰੀ ਐਤਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਜਿਸ ਵਿਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਜਿਵੇਂ ਕਿ ਡਾਂਸ ਕੰਪਟੀਸ਼ਨ ਅਤੇ ਦਸਤਾਰਬੰਦੀ ਮੁਕਾਬਲਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਮੇਲੇ ਵਿਚ ਖਾਣ-ਪੀਣ ਦੀਆਂ ਵਸਤੂਆਂ ਦੇ ਸਟਾਲ, ਮਜ਼ੇਦਾਰ ਖੇਡਾਂ, ਕਿੰਡਰ ਗਾਰਟਨ ਐਕਟੀਵਿਟੀਜ਼, ਫੇਸ ਪੇਂਟਿੰਗ, ਰਾਈਡਸ ਐਂਡ ਬਾਉਂਸੀ ਕਾਸਲ ਅਤੇ ਲਾਈਵ ਔਰਕੈਸਟਰਾਂ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼ਾਮਲ ਹੋਣ ਵਾਲੇ ਮਾਪਿਆਂ, ਵਿਦਿਆਰਥੀਆਂ ਅਤੇ ਨਵੇਂ ਦਾਖਲੇ ਕਰਵਾਉਣ ਵਾਲਿਆਂ ਨੂੰ ਮੁਫ਼ਤ ਦਾਖਲਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਪੋਟ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਐਡਮਿਸ਼ਨ ਫੀਸ ਵਿਚ 50 ਫ਼ੀਸਦੀ ਛੂਟ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਮਾਪੇ ਅਤੇ ਬੱਚੇ ਵੱਧ ਚੜ੍ਹ ਕੇ ਇਸ ਮੇਲੇ ਵਿਚ ਪਹੁੰਚਣ ਅਤੇ ਫੂਡ ਸਟਾਲ, ਮਾਰਕੀਟ, ਮਿਊਜ਼ਿਕ, ਗੇਮ ਕੰਪਟੀਸ਼ਨ ਅਤੇ ਹੋਰ ਸਰਗਰਮੀਆਂ ਦਾ ਆਨੰਦ ਲੈਣ।