ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਪ੍ਰਚਾਰ ਵੈਨ ਦੂਸਰੇ ਦਿਨ ਤੋਂ ਰਵਾਨਾ
ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਲਈ ਪ੍ਰਚਾਰ ਵੈਨ ਦੂਸਰੇ ਦਿਨ ਪੰਡੋਰੀ ਗੋਲਾ ਤੋਂ ਰਵਾਨਾ
Publish Date: Fri, 30 Jan 2026 05:27 PM (IST)
Updated Date: Fri, 30 Jan 2026 05:28 PM (IST)

ਜਸਪੀਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਦਾਖ਼ਲਾ ਪ੍ਰਚਾਰ ਵੈਨ ਅੱਜ ਦੂਸਰੇ ਦਿਨ ਪਿੰਡ ਪੰਡੋਰੀ ਗੋਲਾਂ ਤੋਂ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਈ। ਇਹ ਮੁਹਿੰਮ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਹੈ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਤਰਨਤਾਰਨ ਸਰਬਜੀਤ ਸਿੰਘ ਨੈਸ਼ਨਲ ਐਵਾਰਡੀ ਨੇ ਵੈਨ ਨੂੰ ਪੰਡੋਰੀ ਗੋਲਾ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਵੈਨ ਪੰਡੋਰੀ ਗੋਲਾਂ ਤੋਂ ਬਲਾਕ ਨੂਰਦੀ ਅਤੇ ਫਿਰ ਗੰਡੀਵਿੰਡ ਪਹੁੰਚੀ। ਇੱਥੋਂ ਚੱਲ ਕੇ ਇਹ ਵੈਨ ਪਿੰਡ ਬਾਠ, ਮੁਰਾਦਪੁਰ, ਪਲਾਸੌਰ, ਜੀਓਬਾਲਾ, ਡਾਲੇਕੇ, ਗੱਗੋਬੂਹਾ, ਭੁੱਚਰ, ਸਰਾਏ ਅਮਾਨਤ ਖਾਂ ਅਤੇ ਅਖੀਰ ਵਿਚ ਚੀਮਾ ਬਲਾਕ ਗੰਡੀਵਿੰਡ ਵਿਖੇ ਪਹੁੰਚੀ। ਬਲਾਕ ਨੂਰਦੀ ਵਿਖੇ ਪਹੁੰਚਣ ’ਤੇ ਇਸ ਦਾਖਲਾ ਪ੍ਰਚਾਰ ਵੈਨ ਨੂੰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਦੇ ਸਪੁਰਦ ਕੀਤਾ ਗਿਆ। ਜਿੱਥੋਂ ਬਲਾਕ ਨੋਡਲ ਅਫ਼ਸਰ ਪ੍ਰਭਜੋਤ ਸਿੰਘ ਗੋਹਲਵੜ੍ਹ, ਕੰਵਰਦੀਪ ਸਿੰਘ ਅਤੇ ਸੈਂਕੜੇ ਅਧਿਆਪਕਾਂ ਨੇ ਇਸ ਵੈਨ ਦਾ ਸਵਾਗਤ ਕੀਤਾ। ਇਸ ਉਪਰੰਤ ਇਹ ਵੈਨ ਬਲਾਕ ਦੇ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਈ। ਇਸ ਮੌਕੇ ਪ੍ਰਿੰਸੀਪਲ ਗੀਤਾਂਜਲੀ, ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ, ਹੈੱਡ ਮਾਸਟਰ ਗੁਰਚਰਨ ਸਿੰਘ ਸਟੇਟ ਐਵਾਰਡੀ, ਲੈਕਚਰਾਰ ਕੁਲਵਿੰਦਰ ਸਿੰਘ, ਕਵਲਜੀਤ ਕੌਰ, ਪ੍ਰਭਜੋਤ ਕੌਰ, ਨਿਰਮਲ ਕੌਰ, ਸੈਂਟਰ ਹੈੱਡ ਟੀਚਰ ਮਿਹਰਪਾਲ ਸਿੰਘ, ਸ਼ਰਮੀਲੀ, ਨੀਰਜ ਸੇਠੀ, ਮੀਡੀਆ ਇੰਚਾਰਜ਼ ਦਿਨੇਸ਼ ਕੁਮਾਰ, ਪ੍ਰੇਮ ਸਿੰਘ ਖੱਬੇ ਡੋਗਰਾ, ਹੈੱਡ ਟੀਚਰ ਓਂਕਾਰ ਸਿੰਘ ਪੱਖੋਕੇ, ਹੈੱਡ ਟੀਚਰ ਜਗਜੀਤ ਸਿੰਘ ਖਹਿਰਾ, ਬੀਆਰਸੀ ਗੁਰਸਾਹਿਬ ਸਿੰਘ, ਰਜਨੀ, ਅਮਨਦੀਪ ਸਿੰਘ ਭੁੱਲਰ ਤੋਂ ਇਲਾਵਾ ਸੈਂਕੜੇ ਅਧਿਆਪਕਾਂ ਨੇ ਇਸ ਪ੍ਰਚਾਰ ਵੈਨ ਨਾਲ ਵੱਖ-ਵੱਖ ਪਿੰਡਾਂ ਵਿਚ ਆਮ ਜਨਤਾ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।