ਦੇਸ਼ ਭਰ ’ਚੋਂ ਅੱਜ ਉੱਚ ਕੋਟੀ ਦੇ ਸੰਤ ਸਮਾਜ ਪੁੱਜਣਗੇ ਪੱਟੀ
ਦੇਸ਼ ਭਰ ਵਿੱਚੋਂ ਅੱਜ ਉੱਚ ਕੋਟੀ ਦੇ ਸੰਤ ਸਮਾਜ ਪੁੱਜਣਗੇ ਪੱਟੀ
Publish Date: Fri, 30 Jan 2026 05:22 PM (IST)
Updated Date: Fri, 30 Jan 2026 05:25 PM (IST)
- ਸ਼ਿਵ ਸਹਾਰਾ ਪ੍ਰਬੰਧਕ ਮੰਡਲ ਵੱਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ : ਬਾਬਾ ਆਨੰਦ ਗਿਰੀ ਮਹਰਾਜ
- 1 ਫਰਵਰੀ ਨੂੰ ਸ਼ਹਿਰ ਦੀ ਪਰਿਕਰਮਾ ਕੀਤੀ ਜਾਵੇਗੀ
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਪੱਟੀ ਵਿਖੇ ਮਨਾਏ ਜਾ ਰਹੇ ਮਹਾਸ਼ਿਵਰਾਤਰੀ ਮੇਲੇ ਨੂੰ ਲੈ ਕੇ ਥਾਣਾ ਪਤੀ ਮਹੰਤ ਬਾਬਾ ਆਨੰਦ ਗਿਰੀ ਮਹਾਰਾਜਾ ਨਾਲ ਮਹਾਸ਼ਿਵਰਾਤਰੀ ਦੇ ਦੂਸਰੇ ਚਰਨ ਸਬੰਧੀ ਜੈ ਮਾਂ ਚਿੰਤਪੁਰਨੀ ਮੈਨੇਜਿੰਗ ਕਮੇਟੀ ਪੱਟੀ ਦੇ ਅਹੁਦੇਦਾਰਾਂ ਵੱਲੋਂ ਪ੍ਰਾਚੀਨ ਹਰੀ ਹਰ ਰੋਹੀ ਮੰਦਿਰ ’ਚ ਵਿਚਾਰ ਚਰਚਾ ਕੀਤੀ। ਇਸ ਮੌਕੇ ਥਾਣਾ ਪਤੀ ਮਹੰਤ ਬਾਬਾ ਆਨੰਦ ਗਿਰੀ ਮਹਾਰਾਜਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਮੇਲਾ ਪੰਜ ਚਰਨਾਂ ਵਿਚ ਮਨਾਇਆ ਜਾਣਾ ਹੈ ਅਤੇ ਇਸ ਮਹਾਸ਼ਿਵਰਾਤਰੀ ਦਾ ਪਹਿਲੇ ਚਰਨ ਵਿਚ ਮੰਦਿਰ ’ਚ ਭੂਮੀ ਪੂਜਨ ਕੀਤਾ ਗਿਆ ਸੀ। ਜਿਸ ਵਿਚ ਦੇਸ਼ ਭਰ ਵਿੱਚੋਂ ਉੱਚ ਕੋਟੀ ਦੇ ਸੰਤ ਸਮਾਜ ਵੱਲੋਂ ਪਹਿਲੇ ਚਰਨ ’ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਦੱਸਿਆ ਕਿ 31 ਜਨਵਰੀ ਨੂੰ ਦੂਸਰੇ ਚਰਨ ਵਿਚ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਸੰਤ ਸਮਾਜ ਮੰਦਿਰ ਵਿਚ ਪਹੁੰਚ ਰਹੇ ਹਨ। 1 ਫਰਵਰੀ ਨੂੰ ਸ਼ਹਿਰ ਦੀ ਪਰਿਕਰਮਾ ਕੀਤੀ ਜਾਵੇਗੀ ਅਤੇ ਸੰਤ-ਸਮਾਜ ਸ਼ਿਵ ਭਗਤਾਂ ਦੇ ਘਰਾਂ ਵਿਚ ਪਹੁੰਚ ਆਪਣੇ ਚਰਨ ਪਾ ਕੇ ਉਨ੍ਹਾਂ ਨੂੰ ਆਸ਼ੀਰਵਾਦ ਦੇਣਗੇ। ਬਾਬਾ ਜੀ ਨੇ ਦੱਸਿਆ ਕਿ 2 ਫਰਵਰੀ ਸਵੇਰੇ 9 ਵਜੇ ਸ਼੍ਰੀ ਰਾਮ ਚਰਿੱਤਰ ਮਾਨਸ ਪਾਠ ਦੀ ਪ੍ਰਧਾਨ ਆਚਾਰਿਆ ਤੀਰਥ ਨੇਮ ਸਾਰਣ ਸ਼੍ਰੀ ਰਾਜੇਸ਼ਵਰਾ ਆਨੰਦ ਗਿਰੀ ਮਹਾਰਾਜ ਦੁਆਰਾ ਆਰੰਭਤਾ ਕੀਤੀ ਜਾਵੇਗੀ ਅਤੇ ਦੁਪਹਿਰ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਸਮੂਹਿਕ ਸ਼ਾਦੀਆਂ 10 ਫਰਵਰੀ ਤਕ ਰੋਜ਼ਾਨਾ ਹੀ ਕੀਤੀਆਂ ਜਾਣਗੀਆਂ। ਇਸ ਮੌਕੇ ਤਰਸੇਮ ਲਾਲ ਭੱਲਾ ਚੇਅਰਮੈਨ ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਪੱਟੀ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਪੱਟੀ, ਜਗਮੋਹਣ ਮਨਚੰਦਾ ਸੈਕਟਰੀ, ਪੁਨੀਤ ਜੈਨ, ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਰਜੇਸ਼ ਭਾਰਦਵਾਜ ਚੇਅਰਮੈਨ, ਸੁਮਨ ਭੱਲਾ ਪ੍ਰਧਾਨ, ਰਮਨ ਸੂਦ ਸਲਾਹਕਾਰ, ਵਿਨੋਦ ਖੰਨਾ ਪ੍ਰਚਾਰ ਮੰਤਰੀ, ਸੋਨੂੰ ਬੇਦੀ ਕੈਸ਼ੀਅਰ, ਰਕੇਸ਼ ਕੁਮਾਰ ਪਾਸੀ, ਭਵਨ ਕੁਮਾਰ ਟਾਹ, ਜਗਦੀਪ ਜੋਨੀ ਬੇਦੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਰਾਹੁਲ ਮਹਿਤਾ, ਰਘੂ ਰਾਜਾ, ਗੌਤਮ ਬੇਦੀ, ਸਚਿਨ ਸੂਦ, ਤਰੁਨ ਪੰਡਿਤ, ਮੰਨੂ ਸ਼ਰਮਾ, ਰਵੀ, ਸੱਤਾ, ਅਮਿਤ ਕੁਮਾਰ, ਵੀਰ ਆਦਿ ਹਾਜ਼ਰ ਸਨ।